
ਵੁਹਾਨ (ਦ ਸਟੈਲਰ ਨਿਊਜ਼)। ਜੈਸਿਕਾ ਪੇਗੁਲਾ ਨੇ ਟੈਨਿਸ ਟੂਰਨਾਮੈਂਟ ਵਿੱਚ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ। ਜੈਸਿਕਾ ਪੇਗੁਲਾ ਨੇ ਟੈਨਿਸ ਟੂਰਨਾਮੈਂਟ ਵਿੱਚ ਏਕਾਟੇਰੀਨਾ ਅਲੈਗਜ਼ੈਂਡਰੋਵਾ ਨੂੰ 7-5,3-6,6-3 ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਉਸ ਨੇ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਪਿਛਲੇ ਹਫਤੇ ਚਾਈਨਾ ਓਪਨ ਸੈਮੀਫਾਈਨਲ ਵਿੱਚ ਪੇਗੁਲਾ ਨੇ ਫੈਸਲਾਕੁੰਨ ਸੈੱਟ ਵਿੱਚ ਸਕੋਰ 2-2 ਨਾਲ ਬਰਾਬਰ ਕੀਤਾ ਅਤੇ ਫਿਰ ਆਖਰੀ ਪੰਜ ਵਿੱਚੋਂ 4 ਗੇਮਾਂ ਜਿੱਤ ਕੇ ਕੁਆਰਟਰ ਫਾਈਨਲ ਵਿੱਚ ਪਹੁੰਚੀ ਹੈ।

ਦੱਸਿਆ ਜਾ ਰਿਹਾ ਹੈ ਕਿ ਕੁਆਰਟਰ ਫਾਈਨਲ ਵਿੱਚ ਪੇਗੁਲਾ ਲਿਊਡਮਿਲਾ ਸਮਮੋਨੋਵਾ ਦਾ ਸਾਹਮਣੇ ਕਰੇਗੀ।












