
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 556ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਪ੍ਰਭਾਤ ਫੇਰੀਆਂ ਸਬੰਧੀ ਮੀਟਿੰਗ ਹੋਈ। ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਨਿਰਦੇਸ਼ ਹੇਠ ਕੀਤੀ ਗਈ।

ਜਿਸ ਵਿੱਚ ਅਵਤਾਰ ਸਿੰਘ ਲਾਇਲ ਸੀਨੀਅਰ ਮੀਤ ਪ੍ਰਧਾਨ, ਚਰਨਜੀਤ ਸਿੰਘ ਮੀਤ ਪ੍ਰਧਾਨ, ਉਜਾਗਰ ਸਿੰਘ ਲਾਵੀਆ ਜਨਰਲ ਸਕੱਤਰ, ਪ੍ਰਿੰਸੀਪਲ ਪਰਮਜੀਤ ਸਿੰਘ ਮਾਨਕੂ ਐਡਵੋਕੇਟ, ਅਮਰਿੰਦਰ ਪਾਲ ਸਿੰਘ, ਹਰਚੰਦ ਸਿੰਘ, ਬਲਵਿੰਦਰ ਸਿੰਘ, ਸਤਵਿੰਦਰ ਸਿੰਘ ਵਾਲੀਆ, ਡਿੰਪਲ ਜਗਦੀਸ਼ ਸਿੰਘ, ਗੁਰਕੀਰਤ ਪ੍ਰਤਾਪ ਸਿੰਘ, ਮਨੀ ਜਸਵੰਤ ਸਿੰਘ, ਜਸਪਾਲ ਸਿੰਘ ਭੰਮਰਾ, ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਪਵਨ ਸਿੰਘ ਮੈਨੇਜਰ ਸ਼ਾਮਿਲ ਹੋਏ। ਜਿਸ ਵਿੱਚ 10 ਅਕਤੂਬਰ 2025 ਤੋਂ 3 ਨਵੰਬਰ 2025 ਤੱਕ ਪ੍ਰਭਾਤ ਫੇਰੀਆਂ ਕੱਢਣ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਅਵਤਾਰ ਸਿੰਘ ਲਾਇਲ ਸੀਨੀਅਰ ਮੀਤ ਪ੍ਰਧਾਨ ਨੇ ਦੱਸਿਆ ਕਿ ਮਿਤੀ ਚਾਰ ਨਵੰਬਰ 25 ਦਿਨ ਮੰਗਲਵਾਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਜਿਸ ਵਿੱਚ ਹੁਸ਼ਿਆਰਪੁਰ ਦੀਆਂ ਨਾਨਕ ਲੇਵਾ ਸੰਗਤਾਂ ਵੱਡੀ ਪੱਧਰ ਵਿੱਚ ਸ਼ਿਰਕਤ ਕਰਨਗੀਆਂ ਇਸ ਸਬੰਧੀ ਪ੍ਰਭਾਤ ਫੇਰੀਆਂ ਤੇ ਨਗਰ ਕੀਰਤਨ ਸਬੰਧੀ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ











