
ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਦੇ ਭਾਰਗਵ ਕੈਂਪ ਇਲਾਕੇ ਵਿੱਚ ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਜਿੱਥੇ ਲੁਟੇਰਿਆਂ ਨੇ ਇਕ ਸੁਨਿਆਰੇ ’ਤੇ ਪਿਸਤੌਲ ਦੀ ਨੋਕ ਤੇ ਉਸ ਤੋਂ ਲੱਖਾਂ ਰੁਪਏ ਦੀ ਨਕਦੀ ਅਤੇ ਸੋਨਾ ਲੁੱਟ ਲਿਆ ਅਤੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਭਾਰਗਵ ਕੈਂਪ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਲੁਟੇਰਿਆਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਜਿਵੇਂ ਹੀ ਦੁਕਾਨਦਾਰ ਨੇ ਭਾਰਗਵ ਕੈਂਪ ਵਿਚ ਆਪਣੀ ਜਵੈਲਰ ਦੁਕਾਨ ਖੋਲ੍ਹੀ ਤਾਂ ਤਿੰਨ ਲੁਟੇਰੇ ਪਿਸਤੌਲਾਂ ਅਤੇ ਹਥਿਆਰਾਂ ਨਾਲ ਲੈਸ ਦੁਕਾਨ ਵਿੱਚ ਦਾਖਲ ਹੋਏ। ਦੁਕਾਨ ਮਾਲਕ ਦਾ ਪੁੱਤਰ ਘਬਰਾ ਗਿਆ ਅਤੇ ਚੀਕਣ ਲੱਗਾ। ਇਸ ਦੌਰਾਨ ਦੁਕਾਨ ਮਾਲਕ ਦੇ ਪੁੱਤਰ ਨੇ ਵੀ ਰੌਲਾ ਪਾਇਆ।

ਇੱਕ ਲੁਟੇਰੇ ਨੇ ਫਿਰ ਤੇਜ਼ਧਾਰ ਹਥਿਆਰ ਨਾਲ ਦੁਕਾਨ ਦੇ ਕਾਊਂਟਰ ਦਾ ਸ਼ੀਸ਼ਾ ਤੋੜ ਦਿੱਤਾ। ਬਾਕੀ ਦੋ ਸਾਥੀਆਂ ਨੇ ਦੁਕਾਨ ਵਿੱਚੋਂ ਗਹਿਣੇ ਚੋਰੀ ਕਰਨੇ ਸ਼ੁਰੂ ਕਰ ਦਿੱਤੇ। ਲੁਟੇਰਿਆਂ ਨੇ ਪਿਸਤੌਲ ਤਾਣ ਕੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਇਹ ਘਟਨਾ ਸੀ.ਸੀ.ਟੀ.ਵੀ. ਵਿਚ ਕੈਦ ਹੋਣ ਤੋਂ ਬਾਅਦ ਪੁਲਿਸ ਨੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਫੋਰੈਂਸਿਕ ਟੀਮ ਵੀ ਮੌਕੇ ’ਤੇ ਪੁੱਜ ਗਈ ਹੈ। ਦੁਕਾਨਦਾਰ ਵਿਜੇ ਨੇ ਦੱਸਿਆ ਕਿ ਉਸਦਾ ਪੁੱਤਰ ਸਵੇਰੇ ਦੁਕਾਨ ਖੋਲ੍ਹ ਰਿਹਾ ਸੀ। ਲੁਟੇਰਿਆਂ ਨੇ ਉਸਨੂੰ ਪਿਸਤੌਲ ਨਾਲ ਧਮਕੀ ਦਿੱਤੀ ਅਤੇ ਦੁਕਾਨ ਲੁੱਟਣ ਤੋਂ ਬਾਅਦ ਭੱਜ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।











