Saturday, October 31, 2026
Home Crime ਦਸੂਹਾ ਪੁਲਿਸ ਨੇ 2 ਨਸ਼ਾ ਤਸਕਰ ਕਾਕਾ ਅਤੇ ਸੁਖਪ੍ਰੀਤ ਨੂੰ ਕੀਤਾ...

ਦਸੂਹਾ ਪੁਲਿਸ ਨੇ 2 ਨਸ਼ਾ ਤਸਕਰ ਕਾਕਾ ਅਤੇ ਸੁਖਪ੍ਰੀਤ ਨੂੰ ਕੀਤਾ ਕਾਬੂ

ਦਸੂਹਾ (ਦ ਸਟੈਲਰ ਨਿਊਜ਼), ਮਨੂ ਰਾਮਪਾਲ। ਥਾਣਾ ਦਸੂਹਾ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।

Advertisements

ਮੁੱਖ ਅਫਸਰ ਐਸ.ਆਈ ਬਲਜਿੰਦਰ ਸਿੰਘ ਨੇ ਦਸਿਆ ਕਿ ਏ.ਐਸ.ਆਈ ਅਨਿਲ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਜਸ਼ਨਪ੍ਰੀਤ ਸਿੰਘ ਉਰਫ ਕਾਕਾ ਪੁੱਤਰ ਵੀਰ ਸਿੰਘ ਅਤੇ ਸੁਖਪ੍ਰੀਤ ਸਿੰਘ ਪੁਤਰ ਹਰਬੰਸ ਸਿੰਘ ਵਾਸੀਅਨ ਮਹਿਉਲਦੀਨਪੁਰ ਗਾਜੀ ਉਰਫ ਲੰਡੇ ਥਾਣਾ ਮੁਕੇਰੀਆ ਜਿਲਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਹਨਾਂ ਪਾਸੋ 300 ਨਸ਼ੀਲੀਆ ਗੋਲੀਆ ਸਮੇਤ ਗੱਡੀ ਨੰਬਰੀ (PB-07, DA-8653) ਸਵਿੱਫਟ ਕਾਰ ਬਰਾਮਦ ਕੀਤੀ। ਜਿਸਤੇ ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ, ਜਿਹਨਾਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਉਸ ਪਾਸੋ ਡੁੰਘਾਈ ਨਾਲ ਪੁੱਛਗਿੱਛ ਕਰਕੇ ਇਸਦੇ ਬੈਕਵਾਰਡ ਅਤੇ ਫਾਰਵਾਰਡ ਲਿੰਕਸ ਬਾਰੇ ਪਤਾਜੋਈ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here