Wednesday, October 21, 2026
Home National ਦੋ ਯਾਤਰੀਆਂ ਨੇ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹਣ ਦੀ ਕੀਤੀ ਕੋਸ਼ਿਸ਼, ਜਾਂਚ...

ਦੋ ਯਾਤਰੀਆਂ ਨੇ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹਣ ਦੀ ਕੀਤੀ ਕੋਸ਼ਿਸ਼, ਜਾਂਚ ਜਾਰੀ

ਵਾਰਾਨਸੀ (ਦ ਸਟੈਲਰ ਨਿਊਜ਼)। ਵਾਰਾਨਸੀ  ਦੇ ਏਅਰਪੋਰਟ ਤੋਂ ਇੱਕ ਹੈਰਾਨੀ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦੋ ਯਾਤਰੀਆਂ ਨੇ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਲਾਲ ਬਹਾਦਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਵਾਰਾਨਸੀ ਤੋਂ ਮੁੰਬਈ ਜਾਣ ਲਈ ਰਨਵੇਅਅ ’ਤੇ ਜਾ ਰਹੇ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਇਹ ਦੇਖ ਕੇ ਕਰੂ ਮੈਂਬਰ ਨੇ ਯਾਤਰੀ ਨੂੰ ਰੋਕਿਆ ਅਤੇ ਇਸ ਦੀ ਸੂਚਨਾ ਪਾਇਲਟ ਨੂੰ ਦਿੱਤੀ।

Advertisements

ਪਾਇਲਟ ਨੇ ਤੁਰੰਤ ਏਟੀਸੀ ਨਾਲ ਸੰਪਰਕ ਕਰਕੇ ਜਹਾਜ਼ ਨੂੰ ਵਾਪਸ ਐਪਰਨ ਰਨਵੇਅ ’ਤੇ ਲਿਆਂਦਾ ਗਿਆ। ਐਪਰਨ ’ਤੇ ਆਉਣ ਤੋਂ ਬਾਅਦ ਦੋਵੇਂ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਕੇ ਸੁਰੱਖਿਆ ਕਰਮਚਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਅਤੇ ਇਸ ਤੋਂ ਬਾਅਦ ਜਹਾਜ਼ ਦੀ ਵੀ ਜਾਂਚ ਕੀਤੀ ਗਈ। ਯਾਤਰੀ ਦਾ ਨਾਮ ਸੁਰਜੀਤ ਸਿੰਘ ਹੈ। ਜੋ ਕਿ ਜੌਨਪੁਰ ਦੇ ਗੌਰਾ ਬਾਦਸ਼ਾਹਪੁਰ ਦਾ ਨਿਵਾਸੀ ਹੈ।  ਇਸ ਤੋਂ ਬਾਅਦ ਜ਼ਹਾਜ ਨੇ ਲਗਭਗ ਘੰਟੇ ਮਗਰੋਂ ਉਡਾਣ ਭਰੀ ।

LEAVE A REPLY

Please enter your comment!
Please enter your name here