Tuesday, October 20, 2026
Home Crime ਕਪੂਰਥਲਾ ‘ਚ ਲੜਕੇ ਤੇ ਜਾਨ ਲੇਵਾ ਹਮਲਾ ਕਰਨ ਵਾਲਾ ਆਰੋਪੀ ਗ੍ਰਿਫ਼ਤਾਰ

ਕਪੂਰਥਲਾ ‘ਚ ਲੜਕੇ ਤੇ ਜਾਨ ਲੇਵਾ ਹਮਲਾ ਕਰਨ ਵਾਲਾ ਆਰੋਪੀ ਗ੍ਰਿਫ਼ਤਾਰ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਗੋਰਵ ਤੁਰਾ IPS ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਿਸਾ ਨਿਰੇਦਸ ਤੇ, ਸੀਤਲ ਸਿੰਘ ਪੀ.ਪੀ.ਐਸ ਉੱਪ-ਪੁਲਿਸ ਕਪਤਾਨ ਕਪੂਰਥਲਾ ਦੀਆਂ ਹਦਾਇਤਾ ਅਤੇ ਇੰਸ: ਅਮਨਦੀਪ ਕੁਮਾਰ ਨਾਹਰ ਮੁੱਖ ਅਫਸਰ ਥਾਣਾ ਸਿਟੀ ਕਪੂਰਥਲਾ ਦੀ ਨਿਗਰਾਨੀ ਹੇਠ ਮਾੜੇ ਅਨਸਰਾ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਸ਼ਹਿਰ ਵਿੱਚ ਏ.ਐਸ.ਆਈ. ਹਰਜੀਤ ਸਿੰਘ ਸਾਥੀਆ ਥਾਣਾ ਸਿਟੀ ਹਾਜਰ ਸੀ ਕਿ ਰਾਕੇਸ਼ ਸ਼ਰਮਾ ਪੁੱਤਰ ਮੇਹਰ ਚੰਦ ਸ਼ਰਮਾ ਵਾਸੀ ਹਾਊਸ ਨੰਬਰ 22/375 ਮੁਹੱਲਾ ਮੁਹੱਬਤ ਨਗਰ ਥਾਣਾ ਸਿਟੀ ਕਪੂਰਥਲਾ ਨੇ ਆਪਣਾ ਬਿਆਨ ਦਰਜ ਕਰਾਇਆ ਕਿ ਉਸ ਦੀ ਦੁਕਾਨ ਪੁਰਾਣੀ ਦਾਣਾ ਮੰਡੀ ਰੋਡ ਕਪੂਰਥਲਾ ਵਿੱਚ ਹੈ।

Advertisements

ਮਿਤੀ 19.11.2025 ਨੂੰ ਉਹ ਰੋਜ ਦੀ ਤਰਾਂ ਆਪਣੇ ਲੜਕੇ ਸਾਹਿਲ ਸ਼ਰਮਾ ਨਾਲ ਆਪਣੇ ਘਰ ਤੋਂ ਦੁਪਿਹਰ ਦਾ ਖਾਣਾ ਖਾ ਕੇ ਵਾਪਸ ਆਪਣੀ ਦੁਕਾਨ ਪੁਰਾਣੀ ਦਾਣਾ ਮੰਡੀ ਨੂੰ ਜਾ ਰਹੇ ਸੀ ਕਿ ਜਦ ਉਹ ਮੰਡੀ ਜੰਜ ਘਰ ਦੀ ਬੈਕਸਾਈਡ ਪੁੱਜੇ ਤਾਂ ਅਗਲੇ ਪਾਸਿਓ ਕਮਲ ਉਰਫ ਢੋਲੂ ਪੁੱਤਰ ਮੰਗਤ ਰਾਮ ਵਾਸੀ ਮੁਹੱਬਤ ਨਗਰ ਕਪੂਰਥਲਾ ਆਪਣੇ ਸਾਥੀ ਸਾਹਿਲ ਉਰਫ ਨੇਪਾਲੀ ਪੁੱਤਰ ਜੀਵਨ ਵਾਸੀ ਪੂਰਥਲਾ,ਮਨੂ ਵਾਸੀ ਮੰਗੀ ਮੁਹੱਲਾ ਜੱਗ ਸ਼ਾਹ ਡੇਰਾ ਕਪੂਰਥਲਾ, ਲਵ ਸੋਹੀ ਵਾਸੀ ਕਪੂਰਥਲਾ ਸਮੇਤ 04 ਅਣਪਛਾਤੇ ਵਿਅਕਤੀਆਂ ਨੇ ਉਸ ਦੇ ਲੜਕੇ ਅਤੇ ਉਸ ਨੂੰ ਰਸਤੇ ਵਿਚ ਰੋਕ ਕੇ ਉਸ ਦੇ ਲੜਕੇ ਸਾਹਿਲ ਸ਼ਰਮਾ ਦੇ ਕਮਲ ਉਰਫ ਢੋਲ ਨੇ ਆਪਣੇ ਦਸਤੀ ਦਾਤਰ ਨਾਲ ਉਸ ਦੇ ਲੜਕੇ ਸਾਹਿਲ ਸ਼ਰਮਾ ਦੇ ਮੱਥੇ ਤੇ ਵਾਰ ਕੀਤਾ ਜੋ ਮੱਥੇ ਦੇ ਉਪਰ ਲੱਗਾ ਫਿਰ ਕਮਲ ਉਰਫ ਢੋਲ ਨੇ ਲਕਾਰਾ ਮਾਰਿਆ ਤੇ ਕਿਹਾ ਕਿ ਸਾਹਿਲ ਨੂੰ ਜਿਉਂਦਾ ਨਹੀਂ ਛੱਡਣਾ ਤੇ ਦੂਸਰਾ ਵਾਰ ਉਸ ਦੇ ਲੜਕੇ ਸਾਹਿਲ ਦੇ ਨੱਕ ਤੇ ਕੀਤਾ ਬਾਕੀ ਸਾਰਿਆ ਨੇ ਕੁੱਟ-ਮਾਰ ਕੀਤੀ।

ਉਸ ਦੇ ਲੜਕੇ ਨੂੰ ਜਾਨੋ ਮਾਰਨ ਦੀ ਨੀਯਤ ਨਾਲ ਉਸ ਤੇ ਹਮਲਾ ਕਰਕੇ ਜਖਮੀ ਕੀਤਾ। ਜਿਸ ਤੇ ਉਸ ਵਲੋ ਰੋਲਾ ਪਾਇਆ ਤਾ ਉਕਤਾਨ ਆਰੋਪੀਅਨ ਮੌਕਾ ਤੋਂ ਫਰਾਰ ਹੋ ਗਏ ਸਨ। ਪੁਲੀਸ ਨੇ ਆਰੋਪੀਆਂ ਖ਼ਿਲਾਫ਼ ਮਾਮਲਾ ਥਾਣਾ ਸਿਟੀ ਕਪੂਰਥਲਾ ਦਰਜ ਰਜਿਸਟਰ ਕਰਕੇ ਏ.ਐਸ.ਆਈ ਹਰਜੀਤ ਸਿੰਘ ਨੇ ਮੁੱਢਲੀ ਤਫਤੀਸ ਅਮਲ ਵਿੱਚ ਲਿਆਦੀ। ਜਿਸ ਤੇ ਪੁਲਿਸ ਪਾਰਟੀ ਵਲੋ ਤਰੁੰਤ ਕਾਰਵਾਈ ਕਰਦੇ ਹੋਏ ਜੋ ਸਾਰੇ ਆਰੋਪੀ ਆਪਣੇ ਘਰਾ ਤੋ ਭੱਜੇ ਹੋਏ ਸਨ ਜੋ ਪੁਲਿਸ ਪਾਰਟੀਆ ਵਲੋ ਸਖਤ ਮਿਹਨਤ ਤੇ ਅੱਜ ਮਿਤੀ 26.11.2025 ਮੁੱਕਦਮਾ ਉਕਤ ਦੇ ਆਰੋਪੀਅਨ ਕਮਲ ਕੁਮਾਰ ਉਰਫ ਢੋਲੂ ਪੁੱਤਰ ਮੰਗਤ ਰਾਮ ਵਾਸੀ ਮੁਹੱਬਤ ਨਗਰ ਕਪੂਰਥਲਾ, ਮਨਪ੍ਰੀਤ ਸਿੰਘ ਉਰਫ ਲਵ ਪੁੱਤਰ ਮੇਜਰ ਸਿੰਘ ਵਾਸੀ ਜੱਗੂ ਸ਼ਾਹ ਦਾ ਡੇਰਾ ਫੈਕਟਰੀ ਏਰੀਆ ਥਾਣਾ ਸਿਟੀ ਕਪੂਰਥਲਾ ਅਤੇ ਸਾਹਿਲ ਗੁਪਤਾ ਪੁੱਤਰ ਜੀਵਨ ਗੁਪਤਾ ਵਾਸੀ ਮੁਹੱਬਤ ਨਗਰ ਥਾਣਾ ਸਿਟੀ ਕਪੂਰਥਲਾ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਅਰੋਪੀਆ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਹਨਾ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਦੋਸ਼ੀ ਕਮਲ ਉਰਫ਼ ਢੋਲੁ ਤੇ ਪਹਿਲਾ ਵੀ ਕਈ ਮਾਮਲੇ ਦਰਜ ਹਨ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here