Wednesday, October 21, 2026
Home Punjab ਸੀਆਈਏ ਸਟਾਫ ਵੱਲੋਂ 16,600 ਕੈਪਸ਼ਲਾਂ ਸਮੇਤ 1 ਕਾਬੂ

ਸੀਆਈਏ ਸਟਾਫ ਵੱਲੋਂ 16,600 ਕੈਪਸ਼ਲਾਂ ਸਮੇਤ 1 ਕਾਬੂ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਗੌਰਵ ਤੂਰਾ IPS, ਸੀਨੀਅਰ ਪੁਲਿਸ ਕਪਤਾਨ, ਕਪੂਰਥਲਾ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ  ਪੰਜਾਬ  ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਨ ਲਈ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਕਪੂਰਥਲਾ, ਪਰਮਿੰਦਰ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ (ਡਿਟੈਕਟਿਵ) ਕਪੂਰਥਲਾ ਅਤੇ ਐਸ.ਆਈ ਰਮਨ ਕੁਮਾਰ ਇੰਚਾਰਜ ਸੀ.ਆਈ.ਏ ਕਪੂਰਥਲਾ ਨੂੰ ਸਪੈਸ਼ਲ ਹਦਾਇਤਾਂ ਦਿੱਤੀਆਂ ਗਈਆਂ ਸਨ।

Advertisements

ਜਿਸ ਤਹਿਤ ਕਾਰਵਾਈ ਕਰਦਿਆਂ ਹੋਇਆ ਏ.ਐਸ.ਆਈ ਸੁਖਚੈਨ ਸਿੰਘ ਸੀ.ਆਈ.ਏ ਕਪੂਰਥਲਾ ਨੇ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਗਸ਼ਤ ਫੱਤੂਢੀਂਗਾ ਰੋਡ ਕਪੂਰਥਲਾ ਨੇੜੇ ਯੂਨੀਅਨ ਬੈਂਕ ਤੋਂ ਹਿਮਾਂਸ਼ੂ ਬਾਂਸਲ ਪੁੱਤਰ ਕ੍ਰਿਸ਼ਨ ਲਾਲ ਬਾਂਸਲ ਵਾਸੀ ਮਕਾਨ ਨੰਬਰ 106 ਗਲੀ ਨੰਬਰ 01 ਨਿਊ ਜੀ.ਕੇ ਅਸਟੇਟ ਨੇੜੇ ਫੋਰਟਿਸ ਹਸਪਤਾਲ ਥਾਣਾ ਜਮਾਲਪੁਰ ਲੁਧਿਆਣਾ ਨੂੰ ਸਮੇਤ ਕਾਰ ਫਾਰਚਿਊਨਰ ਨੰਬਰ PB 08 DA 8888 ਦੇ ਕਾਬੂ ਕਰਕੇ ਤਲਾਸ਼ੀ ਕਰਨ ਤੇ 16,600 ਪੈਗਾਬੋਲੀਨ ਕੈਪਸੂਲ ਅਤੇ 01 ਲੱਖ ਰੁਪਏ ਭਾਰਤੀ ਕਰੰਸੀ ਬ੍ਰਾਮਦ ਹੋਈ। ਜਿਸ ਤੇ ਮੁਕੰਦਮਾ ਨੰਬਰ 345 ਮਿਤੀ 26.11.2025 ਅ/ਧ 223 BNS ਥਾਣਾ ਸਿਟੀ ਕਪੂਰਥਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ। ਗ੍ਰਿਫਤਾਰ ਕੀਤੇ ਵਿਅਕਤੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਨਾਲ ਹੋਰ ਵੀ ਅਹਿਮ ਖੁਲਾਸੇ ਅਤੇ ਬ੍ਰਾਮਦਗੀ ਹੋਣ ਦੀ ਸੰਭਾਵਨਾ ਹੈ।


LEAVE A REPLY

Please enter your comment!
Please enter your name here