Monday, October 5, 2026
Home Crime ਬਹਿਸਬਾਜ਼ੀ ਤੋਂ ਬਾਅਦ ਗੋਲੀ ਚੱਲਣ ਕਾਰਨ ਨੌਜਵਾਨ ਦੀ ਮੌਤ

ਬਹਿਸਬਾਜ਼ੀ ਤੋਂ ਬਾਅਦ ਗੋਲੀ ਚੱਲਣ ਕਾਰਨ ਨੌਜਵਾਨ ਦੀ ਮੌਤ

ਹਦੀਆਬਾਦ (ਦ ਸਟੈਲਰ ਨਿਊਜ਼)। ਹਦੀਆਬਾਦ ਵਿਖੇ ਮਾਮੂਲੀ ਗੱਲ ਨੂੰ ਲੈ ਕੇ ਹੋਈ ਬਹਿਸਬਾਜ਼ੀ ਤੋਂ ਬਾਅਦ ਗੋਲੀ ਚੱਲਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਅਵਿਨਾਸ਼ ਉਰਫ਼ ਗੋਲੂ (30) ਪੁੱਤਰ ਨੰਦ ਲਾਲ ਵਾਸੀ ਹਦੀਆਬਾਦ ਵਜੋਂ ਹੋਈ ਹੈ। ਪੀੜਤ ਦੇ ਭਰਾ ਕਰਨ ਨੇ ਦੱਸਿਆ ਕਿ ਉਹ ਹਦੀਆਬਾਦ ਦੇ ਰਹਿਣ ਵਾਲੇ ਹਨ ਅਤੇ ਉਸ ਦਾ ਭਰਾ ਤੇ ਸਾਥੀ ਇਕੱਠੇ ਬੈਠੇ ਸਨ। ਇਸ ਦੌਰਾਨ ਇਨ੍ਹਾਂ ਦੀ ਆਪਸ ਵਿੱਚ ਕਿਸੇ ਗੱਲੋਂ ਬਹਿਸ ਹੋ ਗਈ ਤੇ ਕੁਝ ਨੌਜਵਾਨ ਜੋ ਕਰੇਟਾ ਗੱਡੀ ਵਿੱਚ ਸਵਾਰ ਹੋ ਕੇ ਆਏ ਸਨ, ਨੇ ਗੋਲੀ ਚੱਲਾ ਦਿੱਤੀ।

Advertisements

ਕਰਨ ਨੇ ਦੱਸਿਆ ਕਿ ਇਸ ਮਗਰੋਂ ਤਿੰਨੋਂ ਨੌਜਵਾਨ ਕਾਲੇ ਰੰਗ ਦੀ ਕਰੇਟਾ ਗੱਡੀ ਵਿੱਚ ਫਰਾਰ ਹੋ ਗਏ। ਜ਼ਖ਼ਮੀ ਅਵਿਨਾਸ਼ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸਿਵਲ ਹਸਪਤਾਲ ਵਿਚ ਡਿਊਟੀ ’ਤੇ ਤਾਇਨਾਤ ਡਾਕਟਰ ਨੇ ਦੱਸਿਆ ਕਿ ਨੌਜਵਾਨ ਦੀ ਹਸਪਤਾਲ ਪੁੱਜਣ ਤੋਂ ਪਹਿਲਾ ਹੀ ਮੌਤ ਹੋ ਚੁੱਕੀ ਸੀ ਤੇ ਪੁਲੀਸ ਵਲੋਂ ਲਾਸ਼ ਨੂੰ ਮੋਰਚੀ ਵਿੱਚ ਰੱਖਵਾ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਢੋਲੀ ਦਾ ਕੰਮ ਕਰਦਾ ਸੀ। ਘਟਨਾ ਦੀ ਸੂਚਨਾ ਮਿਲਦੇ ਸਾਰ ਡੀ.ਐਸ.ਪੀ, ਐਸ.ਐਚ.ਓ ਤੇ ਹੋਰ ਪੁਲੀਸ ਕਰਮੀ ਮੌਕੇ ’ਤੇ ਪੁੱਜੇ ਤੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ। ਪੁਲੀਸ ਵਲੋਂ ਇਸ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here