Wednesday, October 28, 2026
Home Hoshiarpur ਅਧਿਆਪਕ ਜੋੜੇ ਦੀ ਐਕਸੀਡੈਂਟ ‘ਚ ਮੌਤ, ਪ੍ਰਸਾਸ਼ਨ ਦੀ ਅਣਗਹਿਲੀ ਦਾ ਨਤੀਜਾ: ਜੀਟੀਯੂ...

ਅਧਿਆਪਕ ਜੋੜੇ ਦੀ ਐਕਸੀਡੈਂਟ ‘ਚ ਮੌਤ, ਪ੍ਰਸਾਸ਼ਨ ਦੀ ਅਣਗਹਿਲੀ ਦਾ ਨਤੀਜਾ: ਜੀਟੀਯੂ ਪੰਜਾਬ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਚੌਟਾਲਾ, ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ,ਪ੍ਰਿੰਸ ਗੜ੍ਹਦੀਵਾਲਾ,ਲੈਕਚਰਾਰ ਅਮਰ ਸਿੰਘ, ਵਿਕਾਸ ਸ਼ਰਮਾ ਨਸਰਾਲਾ ਅਤੇ ਸੰਜੀਵ ਧੂਤ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੋਗਾ ਵਿਖੇ ਇਲੈਕਸ਼ਨ ਡਿਊਟੀ ਨਿਭਾਉਣ ਜਾ ਰਹੇ ਅਧਿਆਪਕ ਜੋੜੇ ਜਸਕਰਨ ਸਿੰਘ ਭੁੱਲਰ ਅਤੇ ਉਹਨਾਂ ਦੀ ਪਤਨੀ ਦੀ ਐਕਸੀਡੈਂਟ ਵਿੱਚ ਮੌਤ ਹੋਣ ਤੇ ਪੂਰੇ ਅਧਿਆਪਕ ਵਰਗ ਵਿੱਚ ਸ਼ੋਕ ਦੀ ਲਹਿਰ ਹੈ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਸ ਤੇ ਡੂੰਘਾ ਦੁੱਖ ਪ੍ਰਗਟ ਕਰਦੀ ਹੈ ਅਤੇ ਇਸ ਐਕਸੀਡੈਂਟ ਨੂੰ ਜ਼ਿਲਾ ਪ੍ਰਸ਼ਾਸਨ ਮੋਗਾ ਦੀ ਅਣਗਹਿਲੀ ਮੰਨਦੀ ਹੈ।

Advertisements

ਗੌਰਤਲਬ ਹੈ ਕਿ ਜੀਟੀਯੂ ਪੰਜਾਬ ਸਮੇਤ ਪੰਜਾਬ ਦੀਆਂ ਵੱਖ ਵੱਖ ਅਧਿਆਪਕ ਜਥੇਬੰਦੀਆਂ ਵੱਲੋਂ ਮੁੱਖ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀ ਕੀਤੀ ਗਈ ਸੀ ਕਿ ਧੁੰਦ ਦਾ ਸਮਾਂ ਚੱਲ ਰਿਹਾ ਹੈ ਇਸ ਲਈ ਅਧਿਆਪਕਾਂ ਖਾਸ ਕਰਕੇ ਲੇਡੀਜ਼ ਅਧਿਆਪਕਾਂ ਦੀ ਡਿਊਟੀ ਬਲਾਕਾਂ ਵਿੱਚ ਹੀ ਲਗਾਈ ਜਾਵੇ ਪਰ ਪ੍ਰਸ਼ਾਸਨ ਨੇ ਇਸ ਨੂੰ ਟਿੱਚ ਜਾਣਦਿਆਂ ਅਧਿਆਪਕਾਂ ਨੂੰ ਖੱਜਲ-ਖੁਆਰ ਕਰਨ ਲਈ ਇਹਨਾਂ ਦੀ ਡਿਊਟੀ ਦੂਰ-ਦੁਰਾਡੇ ਬਲਾਕਾਂ ਵਿੱਚ ਲਗਾਈ ਗਈ ਜਦੋਂ ਕਿ ਬੂਥਾਂ ਦੇ ਉੱਪਰ ਲੇਡੀਜ ਅਧਿਆਪਕਾਂ ਦੇ ਠਹਿਰਨ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਮਜਬੂਰ ਉਹਨਾਂ ਨੂੰ ਆਪਣੇ ਘਰਾਂ ਨੂੰ ਵਾਪਸ ਆਉਣਾ ਪਿਆ ਇਸੇ ਤਹਿਤ ਹੀ ਅਧਿਆਪਕ ਜਸਕਰਨ ਸਿੰਘ ਆਪਣੀ ਪਤਨੀ ਕਮਲਜੀਤ ਕੌਰ ਨੂੰ ਇਲੈਕਸ਼ਨ ਡਿਊਟੀ ਤੇ ਸਵੇਰੇ ਛੱਡਣ ਜਾ ਰਹੇ ਸਨ।

ਜਿਸ ਕਾਰਨ ਇਹ ਘਟਨਾ ਵਾਪਰੀ ਜੀਟੀਯੂ ਪੰਜਾਬ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਅਧਿਆਪਕ ਜੋੜੇ ਦਾ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇ ਤੇ ਇਸ ਜੋੜੇ ਨੂੰ ਸ਼ਹੀਦ ਮੰਨਦੇ ਹੋਏ ਪਰਿਵਾਰ ਨੂੰ 1-1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ। ਦੋਨੇ ਪਤੀ-ਪਤਨੀ ਦੇ ਤੁਰ ਜਾਣ ਨਾਲ ਛੋਟੇ ਬੱਚਿਆਂ ਦੀ ਪੜ੍ਹਾਈ ਬਿਲਕੁਲ ਫਰੀ ਕੀਤੀ ਜਾਵੇ ਅਤੇ ਉਹਨਾਂ ਦੀਆਂ ਨੌਕਰੀਆਂ ਰਾਖਵੀਆਂ ਰੱਖੀਆਂ ਜਾਣ ਤਾਂ ਜੋ ਸਮਾਂ ਪੈਣ ਤੇ ਉਹ ਇਹ ਨੌਕਰੀਆਂ ਪ੍ਰਾਪਤ ਕਰ ਸਕਣ।

ਇਸ ਮੌਕੇ ਅਧਿਆਪਕ ਆਗੂ ਸੁਨੀਲ ਕੁਮਾਰ, ਲੈਕਚਰਾਰ ਉਪਿੰਦਰ ਸਿੰਘ,ਰਜਤ ਮਹਾਜਨ,ਲੈਕਚਰਾਰ ਹਰਵਿੰਦਰ ਸਿੰਘ, ਸ਼ਾਮ ਸੁੰਦਰ ਕਪੂਰ,ਕਮਲਦੀਪ ਸਿੰਘ, ਅਨੁਪਮ ਰਤਨ, ਹੈੱਡ-ਮਾਸਟਰ ਸੰਦੀਪ ਬਡੇਸਰੋਂ, ਹੈੱਡ-ਮਾਸਟਰ ਨਸੀਬ ਸਿੰਘ,ਅਸ਼ੋਕ ਕੁਮਾਰ,ਨਰੇਸ਼ ਕੁਮਾਰ ਮਿੱਢਾ, ਚਮਨ ਲਾਲ,ਅਮਰਜੀਤ ਸਿੰਘ,ਪਰਸ ਰਾਮ,ਬਲਵਿੰਦਰ ਸਿੰਘ, ਰਾਜੇਸ਼ ਅਰੋੜਾ,ਉਮੇਸ ਕੁਮਾਰ,ਸਰਬਜੀਤ ਸਿੰਘ, ਨਰਿੰਦਰ ਮੰਗਲ, ਸਰਬਜੀਤ ਸਿੰਘ, ਸਚਿਨ ਕੁਮਾਰ,ਜਸਵਿੰਦਰਪਾਲ,ਰਾਜ ਕੁਮਾਰ,ਸੰਦੀਪ ਕੁਮਾਰ,ਲੈਕਚਰਾਰ ਪ੍ਰਭਜੋਤ ਸਿੰਘ, ਰਣਵੀਰ ਸਿੰਘ,ਸਤਵਿੰਦਰ ਸਿੰਘ, ਪਰਮਜੀਤ ਕਾਤਿਬ,ਨਰਿੰਦਰ ਅਜਨੋਹਾ,ਲੈਕਚਰਾਰ ਪਵਨ ਕੁਮਾਰ ਗੋਇਲ, ਦਵਿੰਦਰ ਸਿੰਘ,ਅਸ਼ਵਨੀ ਰਾਣਾ, ਨਰਿੰਦਰ ਸਿੰਘ, ਮੈਡਮ ਪਰਮਜੀਤ ਕੌਰ ਸੂਸ, ਜਸਪ੍ਰੀਤ ਕੌਰ, ਬਲਜੀਤ ਕੌਸ਼ਲ, ਜਸਵੰਤ ਮੁਕੇਰੀਆਂ, ਮਨਜੀਤ ਸਿੰਘ , ਵਰਿੰਦਰ ਨਿਮਾਣਾ,ਸਤੀਸ਼ ਕੁਮਾਰ,ਪਰਮਜੀਤ ਸਿੰਘ, ਸੁਸ਼ੀਲ ਕੁਮਾਰ ਅਵਤਾਰ ਸਿੰਘ, ਲੈਕਚਰਾਰ ਨਰੇਸ਼ ਗੜ੍ਹਸ਼ੰਕਰ ਸਮੇਤ ਵੱਡੀ ਗਿਣਤੀ ‘ਚ ਅਧਿਆਪਕ ਹਾਜ਼ਰ ਸਨ।

LEAVE A REPLY

Please enter your comment!
Please enter your name here