Tuesday, October 20, 2026
Home Crime ਸਕੂਲੀ ਬਚਿਆਂ ਦੇ ਝਗੜੇ ਨੇ ਲਿਆ ਖੂਨੀ ਰੂਪ, ਚਲੀਆ ਗੋਲੀਆਂ

ਸਕੂਲੀ ਬਚਿਆਂ ਦੇ ਝਗੜੇ ਨੇ ਲਿਆ ਖੂਨੀ ਰੂਪ, ਚਲੀਆ ਗੋਲੀਆਂ

ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਦੇ ਲੁਹਾਰਕਾ ਰੋਡ ’ਤੇ ਦੇਰ ਸ਼ਾਮ ਦੋ ਨੌਜਵਾਨਾਂ ਵਿਚਾਲੇ ਹੋਏ ਝਗੜੇ ਦੌਰਾਨ ਗੋਲੀਆਂ ਚਲੀਆਂ। ਇਸ ਫਾਇਰਿੰਗ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸਨੂੰ ਤੁਰੰਤ ਸਿਵਲ ਹਸਪਤਾਲ ਅੰਮ੍ਰਿਤਸਰ ਦਾਖ਼ਲ ਕਰਵਾਇਆ ਗਿਆ।

Advertisements

ਸਿਵਲ ਹਸਪਤਾਲ ਵਿੱਚ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਦੀ ਪਛਾਣ ਐਸ਼ਪ੍ਰੀਤ ਸਿੰਘ ਵਜੋਂ ਹੋਈ ਹੈ, ਜੋ 11ਵੀਂ ਕਲਾਸ ਦਾ ਵਿਦਿਆਰਥੀ ਹੈ। ਪੁਲਿਸ ਮੁਤਾਬਕ, ਝਗੜੇ ਦੀ ਸ਼ੁਰੂਆਤ ਸਕੂਲ ਵਿੱਚ ਹੋਈ ਸੀ, ਜਿੱਥੇ 11ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਵਿਚਾਲੇ ਕਿਸੇ ਗਲਤਫ਼ਹਮੀ ਕਾਰਨ ਤਕਰਾਰ ਹੋਈ। ਪੁਲਿਸ ਨੇ ਦੱਸਿਆ ਕਿ ਝਗੜੇ ਤੋਂ ਬਾਅਦ ਦੋਹਾਂ ਧਿਰਾਂ ਲੁਹਾਰਕਾ ਰੋਡ ’ਤੇ ਰਾਜ਼ੀਨਾਮੇ ਲਈ ਇਕੱਠੀਆਂ ਹੋਈਆਂ ਸਨ, ਪਰ ਉੱਥੇ ਮੁੜ ਤਕਰਾਰ ਹੋ ਗਈ।

ਇਸ ਦੌਰਾਨ ਨਿਜ਼ਾਮ ਦੇ ਸਾਥੀ ਹਰਿੰਦਰ ਸਿੰਘ ਵੱਲੋਂ ਗੋਲੀ ਚਲਾਈ ਗਈ, ਜੋ ਐਸ਼ਪ੍ਰੀਤ ਸਿੰਘ ਦੀ ਲੱਤ ਵਿੱਚ ਲੱਗੀ। ਪੁਲਿਸ ਮੁਤਾਬਕ ਮੌਕੇ ’ਤੇ 5 ਤੋਂ 6 ਰਾਊਂਡ ਫਾਇਰ ਹੋਣ ਦੀ ਜਾਣਕਾਰੀ ਮਿਲੀ ਹੈ। ਹਾਲਾਂਕਿ, ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਵਰਤੀ ਗਈ ਪਿਸਤੌਲ ਲਾਈਸੈਂਸੀ ਸੀ ਜਾਂ ਨਹੀਂ।

ਪੁਲਿਸ ਨੇ ਸਪਸ਼ੱਟ ਕੀਤਾ ਕਿ ਦੂਜੀ ਧਿਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਫਾਇਰਿੰਗ ਦੀ ਪੁਸ਼ਟੀ ਨਹੀਂ ਹੋਈ। ਫਿਲਹਾਲ ਜ਼ਖ਼ਮੀ ਨੌਜਵਾਨ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ ਜਿਵੇਂ ਹੀ ਉਸਦਾ ਬਿਆਨ ਦਰਜ ਕੀਤਾ ਜਾਵੇਗਾ, ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਵੱਲੋਂ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here