Tuesday, November 3, 2026
Home Crime ਵਿਆਹ ਵਾਲੇ ਘਰ ਛਾਇਆ ਮਾਤਮ, ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ,...

ਵਿਆਹ ਵਾਲੇ ਘਰ ਛਾਇਆ ਮਾਤਮ, ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ, 16 ਜਨਵਰੀ ਨੂੰ ਸੀ ਵਿਆਹ

ਰਾਏਕੋਟ (ਦ ਸਟੈਲਰ ਨਿਊਜ਼)। ਰਾਏਕੋਟ ਦੇ ਬਰਨਾਲਾ ਚੌਂਕ ਨੇੜੇ ਸਥਿਤ ਸਿਮਰ ਹੋਟਲ ਦੇ ਇਕ ਕਮਰੇ ਵਿੱਚ ਪਿੰਡ ਜਲਾਲਦੀਵਾਲ ਦੇ 30 ਸਾਲਾਂ ਨੌਜਵਾਨ ਨੇ ਆਪਣੀ ਨਿੱਜੀ ਰਿਵਾਲਵਰ ਨਾਲ ਸਿਰ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਦਾ ਕਰੀਬ ਦੋ ਹਫ਼ਤੇ ਬਾਅਦ 16 ਜਨਵਰੀ ਨੂੰ ਨੌਜਵਾਨ ਦਾ ਵਿਆਹ ਤੈਅ ਕੀਤਾ ਹੋਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਦੇ ਘਰ ਤੋਂ ਹੋਟਲ ਦੀ ਦੂਰੀ ਮਹਿਜ਼ ਚਾਰ ਕਿੱਲੋਮੀਟਰ ਹੈ ਅਤੇ ਨੌਜਵਾਨ ਹੋਟਲ ਵਿੱਚ ਆਪਣੀ ਕਾਰ ਵਿੱਚ ਰਾਤ ਸਮੇਂ ਇੱਥੇ ਆਇਆ ਸੀ। ਮੁਢਲੇ ਵੇਰਵਿਆਂ ਅਨੁਸਾਰ ਘਟਨਾ ਦੌਰਾਨ ਨੌਜਵਾਨ ਦਾ ਕਮਰਾ ਅੰਦਰੋਂ ਬੰਦ ਸੀ ਅਤੇ ਉੱਥੋਂ ਸ਼ਰਾਬ ਦੀ ਬੋਤਲ ਮਿਲਣ ਦੀ ਵੀ ਸੂਚਨਾ ਹੈ।

Advertisements

ਇਸ ਸਬੰਧੀ ਉਪ ਪੁਲਿਸ ਕਪਤਾਨ ਹਰਜਿੰਦਰ ਸਿੰਘ ਨੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੁੱਢਲੀ ਛਾਣਬੀਣ ਦੌਰਾਨ ਪਤਾ ਲੱਗਾ ਹੈ ਕਿ ਮ੍ਰਿਤਕ ਨੌਜਵਾਨ ਨੇ ਆਪਣੇ ਸਿਰ ਵਿੱਚ ਗੋਲੀ ਮਾਰੀ ਹੈ। ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਲੁਧਿਆਣਾ (ਦਿਹਾਤੀ) ਜ਼ਿਲ੍ਹੇ ਦੀ ਫੋਰੈਂਸਿਕ ਟੀਮ ਨੂੰ ਜਾਂਚ ਲਈ ਬੁਲਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਦੇ ਪਿਤਾ ਜਗਰੂਪ ਸਿੰਘ ਨੂੰ ਹੋਟਲ ਦੇ ਕਰਿੰਦੇ ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ।  ਡੀ.ਐੱਸ.ਪੀ ਹਰਜਿੰਦਰ ਸਿੰਘ, ਥਾਣਾ ਰਾਏਕੋਟ ਸ਼ਹਿਰੀ ਦੇ ਮੁਖੀ ਸਬ-ਇੰਸਪੈਕਟਰ ਗੁਰਸੇਵਕ ਸਿੰਘ ਵੀ ਮੌਕੇ ’ਤੇ ਪਹੁੰਚੇ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਲਈ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

LEAVE A REPLY

Please enter your comment!
Please enter your name here