
ਫਰੀਦਕੋਟ (ਦ ਸਟੈਲਰ ਨਿਊਜ਼)। ਫਰੀਦਕੋਟ ਸਾਦਿਕ ਰੋਡ ਤੇ ਇਕ ਦਰਦਨਾਕ ਹਾਦਸੇ ਵਿੱਚ ਦੋ ਨੌਜਵਾਨ ਬੱਚਿਆਂ ਦੀ ਜਾਨ ਚੱਲ ਗਈ। ਇਹ ਨੌਜਵਾਨ ਟਿਊਸ਼ਨ ਪੜ੍ਹ ਕੇ ਬਾਈਕ ਤੇ ਘਰ ਵਾਪਿਸ ਆਰਹੇ ਸਨ ਕਿ ਰਸਤੇ ਵਿੱਚ ਫੌਜੀ ਟਰੱਕ ਨੇ ਟੱਕਰ ਮਾਰ ਦਿੱਤੀ। ਪੁਲਿਸ ਨੇ ਫੌਜੀ ਟੱਰਕ ਨੂੰ ਕਬਜੇ ਵਿੱਚ ਲੈ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਇਹ ਨੌਜਵਾਨ ਪਿੰਡ ਝੋਟੀ ਵਾਲਾ ਦੇ ਰਹਿਣ ਵਾਲੇ ਸਨ, ਤੇ 12 ਕਲਾਸ ਵਿੱਚ ਪੜ੍ਹਦੇ ਸਨ। ਸ਼ਾਮ ਨੂੰ ਜਦੋ ਉਹ ਟਿਊਸ਼ਨ ਪੜ੍ਹ ਕੇ ਬਾਈਕ ਤੇ ਆਪਣੇ ਪਿੰਡ ਵਾਪਸ ਆ ਰਹੇ ਸਨ ਤਾਂ ਫੌਜੀ ਟੱਰਕ ਨਾਲ ਇਹਨ੍ਹਾਂ ਦੀ ਟੱਕਰ ਹੋ ਗਈ, ਜਿਸ ਕਰਕੇ 2 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਹਰਸਾਂਝ ਅਤੇ ਧੀਰਜ਼ ਵੱਲੋਂ ਹੋਈ ਹੈ ਜੋ ਪਿੰਡ ਝੋਟਿਵਾਲਾ ਦੇ ਰਹਿਣ ਵਾਲੇ ਸਨ। ਪੁਲਿਸ ਵੱਲੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਫੌਜ਼ੀ ਟੱਰਕ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਆਰੰਭ ਕੀਤੀ ਗਈ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।












