Thursday, October 22, 2026
Home Hoshiarpur ਵਿਓਪਾਰ ਮੰਡਲ ਵੱਲੋਂ ਵਿਉਪਾਰੀ ਮਿਲਣ ਸਮਾਰੋਹ ਦਾ ਆਯੋਜਨ

ਵਿਓਪਾਰ ਮੰਡਲ ਵੱਲੋਂ ਵਿਉਪਾਰੀ ਮਿਲਣ ਸਮਾਰੋਹ ਦਾ ਆਯੋਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਓਪਾਰ ਮੰਡਲ ਹੁਸ਼ਿਆਰਪੁਰ ਵਲੋ ਵਿਉਪਾਰੀ ਮਿਲਣ ਸਮਾਰੋਹ ਸੇਠ ਗੋਪੀ ਚੰਦ ਕਪੂਰ ਜਿਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਟਲ ਫਾਰਚੂਨ ਵਿਖੇ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੇਠ ਪਿਆਰਾ ਲਾਲ ਪੰਜਾਬ ਪ੍ਰਧਾਨ, ਗੈਸਟ ਆਫ ਹੋਨਰ ਸੁਰਿੰਦਰ ਦੁੱਗਲ ਉਪ ਪ੍ਰਧਾਨ ਪੰਜਾਬ ਅਤੇ ਸਮੀਰ ਜੈਨ ਜਨਰਲ ਸਕੱਤਰ ਪੰਜਾਬ ਹਾਜ਼ਰ ਹੋਏ। ਸਟੇਜ ਸਕਤਰ ਦੀ ਭੂਮਿਕਾ ਰਾਜੇਸ਼ ਜੈਨ ਜਨਰਲ ਸਕੱਤਰ ਨੇ ਬਾਖੂਬੀ ਨਿਭਾਈ। ਪ੍ਰਧਾਨ ਗੋਪੀ ਚੰਦ ਕਪੂਰ ਨੇ ਪੰਜਾਬ ਪ੍ਰਧਾਨ ਦਾ ਸਵਾਗਤ ਕੀਤਾ ਅਤੇ ਵਿਓਪਾਰੀਆ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਸਮੀਰ ਜੈਨ ਨੇ ਆਪਣੇ ਭਾਸ਼ਣ ਦੌਰਾਨ ਵਿਓਪਾਰੀਆ ਅੱਜ ਦੇ ਯੁੱਗ ਦੇ ਹਿਸਾਬ ਨਾਲ ਆਪਣੇ ਵਿਓਪਾਰ ਨੂੰ ਆਧੁਨਿਕ ਕਰਨ ਲਈ ਪ੍ਰੇਰਿਆ। ਸੇਠ ਪਿਆਰਾ ਲਾਲ ਪੰਜਾਬ ਪ੍ਰਧਾਨ ਨੇ ਆਪਣੇ ਸੰਬੋਧਨ ਦੌਰਾਨ ਵਿਓਪਾਰੀਆ ਨੂੰ ਆ ਰਹੀਆਂ ਮੁਸ਼ਕਲਾਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਉਹ ਵਿੱਤ ਮੰਤਰੀ ਪੰਜਾਬ ਸਰਕਾਰ ਨੂੰ ਮਿਲ ਕੇ ਇਨਾਂ ਮੁਸ਼ਕਲਾਂ ਦਾ ਨਿਪਟਾਰਾ ਕਰਵਾਉਣਗੇ। ਉਨ੍ਹਾ ਵਿਓਪਾਰੀਆ ਨੂੰ ਇਕ ਜੁਟ ਹੋਣ ਦੀ ਅਪੀਲ ਕਰਦਿਆਂ ਹੁਸ਼ਿਆਰਪੁਰ ਦੇ ਕਸਬਿਆ ਵਿੱਚ ਵੀ ਵਿਓਪਾਰ ਮੰਡਲ ਦੇ ਯੂਨਿਟ ਬਣਾਉਣ ਦੀ ਅਪੀਲ ਕੀਤੀ। ਸੇਠ ਗੋਪੀ ਚੰਦ ਕਪੂਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਪੰਜਾਬ ਪ੍ਰਧਾਨ ਅਤੇ ਉਨ੍ਹਾ ਦੀ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ। ਪ੍ਰੇਮ ਸੈਣੀ ਪ੍ਰਧਾਨ ਪੰਜਾਬ ਕੰਪਿਊਟਰ ਐਸੋਸੀਏਸ਼ਨ ਨੇ ਆਏ ਹੋਏ ਮਹਿਮਾਨਾਂ ਅਤੇ ਸਾਰੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਇਸ ਸਮਾਰੋਹ ਨੂੰ ਕਾਮਯਾਬ ਕਰਨ ਲਈ ਧੰਨਵਾਦ ਕੀਤਾ।

Advertisements

ਇਸ ਮੌਕੇ ਹੁਸ਼ਿਆਰਪੁਰ ਦੀਆਂ ਸਾਰੀਆਂ ਐਸੋਸੀਏਸ਼ਨਜ਼ ਦੇ ਪ੍ਰਧਾਨ ਅਤੇ ਉਨ੍ਹਾ ਦੀ ਟੀਮ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਚੰਦਰ ਮੋਹਨ ਚੇਅਰਮੈਨ ਵਿਉਪਾਰ ਮੰਡਲ, ਰਾਕੇਸ਼ ਭਾਰਦਵਾਜ ਜਨਰਲ ਸਕੱਤਰ ਵਿਉਪਾਰ ਮੰਡਲ, ਬਰਜਿੰਦਰਜੀਤ ਸਿੰਘ, ਜਸਦੀਪ ਸਿੰਘ ਪਾਹਵਾ, ਸੁਨੀਲ ਵਰਮਾ, ਅਮਰਦੀਪ ਸਿੰਘ ਸੱਗੀ, ਦੀਪਕ ਮਹਿੰਦੀਰੱਤਾ, ਵਿਜੇਸ਼ ਚੰਦਰ, ਪ੍ਰੇਮ ਸ਼ਰਮਾ,ਦੀਪਕ ਨਰੂਲਾ, ਕੁਲਜੀਤ ਸਿੰਘ ਗੁਲਾਟੀ, ਸੁਨੀਲ ਕੁਮਾਰ ਰਵੀ, ਸੁਸ਼ੀਲ ਪਾਡਿਆਲ, ਰਾਜਨ ਗੁਪਤਾ, ਯੋਗੇਸ਼ ਚੰਦਰ, ਗੁਲਸ਼ਨ ਬੱਤਰਾ, ਰੋਹਿਤ ਪ੍ਰਭਾਕਰ, ਵਿਨੋਦ ਕਪੂਰ, ਬਲਜਿੰਦਰ ਸਿੰਘ, ਪ੍ਰਭਜੋਤ ਸਿੰਘ ਸੇਠੀ, ਦਿਨੇਸ਼ ਕੁਮਾਰ ਗੁਪਤਾ, ਵਿਕਾਸ ਸੂਦ, ਦੀਪਕ ਜੈਨ, ਇਸ਼ਾਨ ਜੈਨ ਰਜਨੀਸ਼ ਟੰਡਨ, ਜਗਦੀਸ਼ ਬਾਂਸਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here