Sunday, November 1, 2026
Home Punjab ਸਾਬਕਾ ਕੱਬਡੀ ਖਿਡਾਰੀ ਗਗਨਦੀਪ ਦਾ ਹੋਇਆ ਅੰਤਿਮ ਸਸਕਾਰ

ਸਾਬਕਾ ਕੱਬਡੀ ਖਿਡਾਰੀ ਗਗਨਦੀਪ ਦਾ ਹੋਇਆ ਅੰਤਿਮ ਸਸਕਾਰ

ਜਗਰਾਓਂ (ਦ ਸਟੈਲਰ ਨਿਊਜ਼)। ਸਾਬਕਾ ਕੱਬਡੀ ਖਿਡਾਰੀ ਤੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਭਤੀਜੇ ਗਗਨਦੀਪ ਸਿੰਘ ਦਾ ਅੰਤਿਮ ਸਸਕਾਰ ਪਿੰਡ ਮਾਣੂੰਕੇ ਵਿੱਚ ਕੀਤਾ ਗਿਆ ਹੈ। ਇਸ ਮੌਕੇ ਮ੍ਰਿਤਕ ਗਗਨਦੀਪ ਸਿੰਘ ਦੇ ਛੋਟੇ ਬੇਟੇ ਸਿੰਬੇ ਨੇ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਦਿੱਤੀ।

Advertisements

ਉਥੇ ਹੀ ਥਾਣਾ ਹਠੂਰ ਪੁਲਿਸ ਨੇ ਇਸ ਕਤਲ ਮਾਮਲੇ ਵਿਚ ਕਾਤਿਲਾਂ ਨੂੰ ਪਨਾਹ ਦੇਣ ਵਾਲੇ ਇੱਕ ਔਰਤ ਸਮੇਤ ਚਾਰ ਹੋਰ ਲੋਕਾਂ ਨੂੰ ਕਾਬੂ ਕਰਨ ਦੀ ਗੱਲ ਦੱਸੀ। ਜਦਕਿ ਇਸੇ ਮਾਮਲੇ ਵਿੱਚ ਇਕ ਗ੍ਰਿਫ਼ਤਾਰੀ ਪਹਿਲਾਂ ਵੀ ਕੀਤੀ ਗਈ ਸੀ। ਇਸ ਤਰ੍ਹਾਂ ਇਸ ਕਤਲ ਮਾਮਲੇ ਵਿਚ ਹੁਣ ਤੱਕ  ਕੁਲ 6 ਗ੍ਰਿਫ਼ਤਾਰੀਆਂ ਹੋ ਜਾਣ ਦੀ ਗੱਲ ਦੀ ਪੁਸ਼ਟੀ ਵੀ ਪੁਲਿਸ ਨੇ ਕੀਤੀ।

ਇਸ ਮੌਕੇ ਮ੍ਰਿਤਕ ਦੇ ਭਰਾ ਪਰਗਟ ਸਿੰਘ ਤੇ ਹੋਰ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਹ ਪੁਲਿਸ ਦੀ ਹੁਣ ਤੱਕ ਦੀ ਕਾਰਵਾਈ ਤੋਂ ਸੰਤੁਸ਼ਟ ਹਨ ਤੇ ਇਸੇ ਕਰਕੇ ਅੱਜ ਉਨ੍ਹਾਂ ਨੇ ਮ੍ਰਿਤਕ ਦਾ ਅੰਤਿਮ ਸਸਕਾਰ ਕਰ ਦਿੱਤਾ ਹੈ।

 

LEAVE A REPLY

Please enter your comment!
Please enter your name here