Sunday, November 1, 2026
Home Punjab ਕਪੂਰਥਲਾ ਦੇ ਮਸੀਹ ਕਬਰਸਤਾਨ ਨੂੰ ਅਲਾਟ ਕਰਨ ਦੀ ਮੰਗ ਨੂੰ ਲੈ ਕੇ...

ਕਪੂਰਥਲਾ ਦੇ ਮਸੀਹ ਕਬਰਸਤਾਨ ਨੂੰ ਅਲਾਟ ਕਰਨ ਦੀ ਮੰਗ ਨੂੰ ਲੈ ਕੇ ਮਸੀਹੀ ਸਮਾਜ ਮਿਲਿਆ ਡੀਸੀ ਨੂੰ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪਿਛਲੇ ਕਾਫੀ ਲੰਬੇ ਸਮੇਂ ਤੋਂ ਸ਼ਹਿਰ ਕਪੂਰਥਲਾ ਵਿੱਚ ਮਸੀਹ ਭਾਈਚਾਰੇ ਵੱਲੋਂ ਕਬਰਸਤਾਨ ਦੀ ਪੁਰਜੋਰ ਮੰਗ ਕੀਤੀ ਜਾ ਰਹੀ ਹੈ ਮਸੀਹ ਭਾਈਚਾਰੇ ਕੋਲ ਪਹਿਲਾ ਆਪਣਾ ਇੱਕੋ ਇੱਕ ਕਬਰਸਤਾਨ ਸੀ ਜੋ ਕਿ ਡੀ.ਸੀ ਚੌਂਕ ਵਿਖੇ ਪੁਰਾਣੇ ਸਮਿਆਂ ਤੋਂ ਚੱਲਦਾ ਆ ਰਿਹਾ ਹੈ ਜਿੱਥੇ ਕਿ ਹੁਣ ਮ੍ਰਿਤਕ ਦੇਹ ਨੂੰ ਦਫਨਾਉਣ ਲਈ ਬਿਲਕੁਲ ਜਗ੍ਹਾ ਨਹੀਂ ਹੈ। ਇੱਥੇ ਮਸੀਹ ਭਾਈਚਾਰੇ ਨੇ ਮਜਬੂਰੀ ਦੇ ਕਾਰਨ ਇੱਕ ਜਗ੍ਹਾ ਤੇ ਤਿੰਨ-ਤਿੰਨ ਡੈਡ ਬਾਡੀਆਂ ਨੂੰ ਦਫਨਾਇਆ ਹੈ ਹੁਣ ਮਸੀਹ ਭਾਈਚਾਰੇ ਲਈ ਇੱਕ ਬਹੁਤ ਵੱਡਾ ਸੰਕਟ ਹੈ ਕੋਈ ਵੀ ਕਬਰਸਤਾਨ ਸਾਡੇ ਕੋਲ ਆਪਣੇ ਧਾਰਮਿਕ ਰੀਤੀ ਰਿਵਾਜਾਂ ਦੇ ਅਨੁਸਾਰ ਮ੍ਰਿਤਕ ਦੇਹ ਨੂੰ ਦਫਨਾਉਣ ਦੇ ਲਈ ਨਹੀਂ ਹੈ। ਅਸੀਂ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਪਿਛਲੇ ਦੋ ਮਹੀਨਿਆਂ ਦੇ ਅੰਦਰ ਅੰਦਰ ਤਿੰਨ ਮ੍ਰਿਤਕ ਸਰੀਰਾਂ ਦੀ ਬੇਅਦਬੀ ਹੋਈ ਹੈ ਜਦ ਵੀ ਮ੍ਰਿਤਕ ਦੇਹ ਨੂੰ ਦਫਨਾਉਣ ਲਈ ਕਿਸੇ ਪਾਸੇ ਵੀ ਜਾਂਦੇ ਹਾਂ ਦੂਜੇ ਭਾਈਚਾਰਿਆਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਂਦਾ ਹੈ, ਜਿਸ ਨਾਲ ਭਾਈਚਾਰਿਆ ਵਿੱਚ ਆਪਸੀ ਰੰਜਿਸ਼ ਵੱਧਦੀ ਹੈ ਤੇ ਸ਼ਹਿਰ ਦਾ ਮਾਹੌਲ ਖਰਾਬ ਹੁੰਦਾ ਹੈ 02-01-2026 ਦੀ ਘਟਨਾ ਜੋ ਕਿ ਆਪ ਜੀ ਦੇ ਧਿਆਨ ਵਿੱਚ ਹੈ।

Advertisements

ਆਪ ਜੀ ਦੇ ਕੀਤੇ ਵਾਅਦੇ ਦੇ ਅਨੁਸਾਰ ਅੱਜ ਸਮੂਹ ਮਸੀਹ ਭਾਈਚਾਰਾ ਤੁਹਾਡੇ ਕੋਲ ਆਪਣੀ ਮੰਗ ਲੈ ਕੇ ਆਇਆ ਹੈ ਜਿਸ ਦਾ ਨੋਟੀਫਿਕੇਸ਼ਨ 2011 ਵਿੱਚ ਹੋਇਆ ਸੀ ਉਸ ਨੋਟੀਫਿਕੇਸ਼ਨ ਦੇ ਆਧਾਰ ਤੇ ਮਸੀਹੀ ਸਮਾਜ ਦੀ ਮੰਗ ਤੇ ਸਾਨੂੰ ਕਪੂਰਥਲਾ ਸ਼ਹਿਰ ਵਿੱਚ ਕਰੀਬ ਘੱਟ ਤੋਂ ਘੱਟ 2 ਏਕੜ ਜਗ੍ਹਾ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ ਨਾਲ ਹੀ ਅੱਜ ਉਸ ਦੀ ਸਮਾਂ ਸੀਮਾ ਤੈਅ ਕੀਤੀ ਜਾਵੇ ਤਾਂ ਕਿ ਮਸੀਹ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇI ਅੱਜ ਮਸੀਹ ਭਾਈਚਾਰਾ ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਤੇ ਬੜੀ ਨਿਮਰਤਾ ਦੇ ਨਾਲ ਇਹ ਬੇਨਤੀ ਕਰਦਾ ਹੈ ਕਿ ਸਾਰੇ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਜੀ। ਜਦ ਤੱਕ ਇਸ ਮੰਗ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਦ ਤੱਕ ਸਾਨੂੰ ਮਹਿਤਾਬਗੜ੍ਹ ਮੁਹੱਲੇ ਵਾਲੀ ਜਮੀਨ ਦੀ ਪਰਮਿਸ਼ਨ ਦਿੱਤੀ ਜਾਵੇ ਜੀI ਜਦ ਇਹ ਮੰਗ ਪੱਤਰ ਲੈ ਕੇ ਮਸੀਹ ਸਮਾਜ ਦੇ ਆਗੂ ਲੀਡਰ ਤੇ ਪਾਸਟਰ ਸਾਹਿਬਾਨ ਪਹੁੰਚੇ ਤਾਂ ਡੀ. ਸੀ ਕਪੂਰਥਲਾ ਸਾਹਿਬ ਨੇ ਸਾਰੇ ਹੀ ਅਧਿਕਾਰੀਆਂ ਨੂੰ ਤੁਰੰਤ ਮੀਟਿੰਗ ਵਿੱਚ ਬੁਲਾਇਆ ਜਿਸ ਵਿੱਚ ਐਸ. ਡੀ. ਐੱਮ ਕਪੂਰਥਲਾ, ਡੀ ਡੀ ਪੀ ਓ ਕਪੂਰਥਲਾ, ਬੀ ਡੀ ਪੀ ਓ ਕਪੂਰਥਲਾ ਤੇ ਹੋਰ ਕਈ ਅਧਿਕਾਰੀ ਵੀ ਮੌਜੂਦ ਸਨ ਉਹਨਾਂ ਨੇ ਅੱਜ ਸਾਢੇ ਚਾਰ ਵਜੇ ਦੁਬਾਰਾ ਮੀਟਿੰਗ ਬੁਲਾਈ ਪਰ ਅਚਨਚੇਤ ਡੀ.ਸੀ ਸਾਹਿਬ ਨੂੰ ਕਿਸੇ ਜਰੂਰੀ ਕੰਮ ਲਈ ਜਾਣਾ ਪੈ ਗਿਆ ਜਿਸ ਕਰਕੇ ਵਿਭਾਗ ਨੇ ਮਸੀਹੀ ਸਮਾਜ ਦੇ ਆਗੂਆਂ ਨੂੰ ਇਤਲਾਹ ਕਰਕੇ ਦੱਸਿਆ ਕਿ ਅਗਲੀ ਮੀਟਿੰਗ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ।

ਪਰ ਮਸੀਹੀ ਸਮਾਜ ਦੇ ਲੀਡਰ ਤੇ ਪਾਸਟਰ ਸਾਹਿਬਾਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਇਸ ਮੁੱਦੇ ਤੇ ਕਾਫੀ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਸੀ ਮਸੀਹੀ ਭਾਈਚਾਰੇ ਦੀ ਮੰਗ ਹੈ ਕਿ ਘੱਟੋ ਘੱਟ ਦੋ ਏਕੜ ਜਗ੍ਹਾ ਕੁੱਝ ਹੀ ਦਿਨਾਂ ਵਿੱਚ ਮੁਹੱਈਆਂ ਕਰਵਾਈ ਜਾਵੇ। ਇਸ ਮੀਟਿੰਗ ਵਿੱਚ ਪੰਤੇਕੋਸਟਲ ਕ੍ਰਿਸਚਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਰਮਿੰਦਰ ਬਾਜਵਾ, ਕ੍ਰਿਸਚਨ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸਟੀਫਨ ਹੰਸ ਕਪੂਰਥਲਾ, ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਮਸੀਹ,  ਪੰਤੇਕੋਸਟਲ ਕ੍ਰਿਸਚਨ ਪ੍ਰਬੰਧਕ ਕਮੇਟੀ ਦੇ ਜ਼ਿਲ੍ਹਾ ਐਡਵਾਈਜ਼ਰ ਵਿਲੀਅਮ ਬਿੱਟੂ, ਓਪਨ ਡੋਰ ਚਰਚ ਦੇ ਯੂਥ ਪ੍ਰਧਾਨ ਰਾਜਵਿੰਦਰ ਝੰਡ, ਦਾਊਦ ਸੈਨਾ ਦੇ ਪ੍ਰਧਾਨ ਜਸਵਿੰਦਰ ਬਿੱਟਾ, ਪਾਸਟਰ ਬਲਵੀਰ ਧੰਮ, ਪਾਸਟਰ ਬਲਵਿੰਦਰ ਕੁਮਾਰ ਕਪੂਰਥਲਾ, ਪਾਸਟ ਜੋਇਲ ਮਸੀਹ, ਪਾਸਟਰ ਪ੍ਰਦੀਪ ਕੁਮਾਰ, ਪਾਸਟਰ ਜੋਰਜ ਮਸੀਹ, ਪਾਸਟਰ ਮਹਿੰਦਰ ਪਾਲ, ਪਾਸਟਰ ਸਰਵਣ ਸ਼ਰਮਾ, ਪ੍ਰਧਾਨ ਸੁਖਦੇਵ ਮਸੀਹ ਪਹਾੜੀਪੁਰ, ਬਰਦਰ ਪਵਨ ਕੁਮਾਰ, ਬਰਦਰ ਰਾਜਨ, ਪ੍ਰਧਾਨ ਬਲਵਿੰਦਰ ਮਸੀਹ ਤੇ ਕਈ ਯੂਥ ਆਗੂ ਵੀ ਮੌਜੂਦ ਸਨ

LEAVE A REPLY

Please enter your comment!
Please enter your name here