Sunday, November 1, 2026
Home Punjab ਥਲੀ ਖੁਰਦ ਵਿੱਖੇ ਸਲਾਨਾ 25ਵਾਂ ਮਹਾਨ ਗੁਰਮਤਿ ਸਮਾਗਮ ਤੇ ਢਾਡੀ ਦਰਬਾਰ ਸਜਾਇਆ...

ਥਲੀ ਖੁਰਦ ਵਿੱਖੇ ਸਲਾਨਾ 25ਵਾਂ ਮਹਾਨ ਗੁਰਮਤਿ ਸਮਾਗਮ ਤੇ ਢਾਡੀ ਦਰਬਾਰ ਸਜਾਇਆ ਗਿਆ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ। ਨੇੜਲੇ ਪਿੰਡ ਥਲੀ ਖੁਰਦ ਵਿੱਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਥਲੀ ਖੁਰਦ ਦੀ ਸੰਗਤ ਵੱਲੋਂ ਹਰ ਸਾਲ ਦੀ ਤਰਾਂ 25ਵਾਂ ਮਹਾਨ ਗੁਰਮਤਿ ਸਮਾਗਮ ਅਤੇ ਢਾਡੀ ਦਰਬਾਰ ਕਰਵਾਇਆ ਗਿਆ। ਜਿਸ ਵਿਚ ਬੀਬੀ ਚਰਨਜੀਤ ਕੌਰ ਦੇ ਕੀਰਤਨੀ ਜੱਥੇ , ਗਿਆਨੀ ਸੁਖਵਿੰਦਰ ਸਿੰਘ ਕਥਾਵਾਚਕ, ਢਾਡੀ ਬਲਵਿੰਦਰ ਸਿੰਘ ਪਰਵਾਨਾ ( ਗੋਲਡ ਮੈਡਲਿਸਟ ਢਾਡੀ ) ਇੰਟਰਨੈਸ਼ਨਲ ਗੋਲਡ ਮੈਡਲਿਸਟ ਵਿਦਵਾਨ ਪੰਥਕ ਢਾਡੀ ਗਿਆਨੀ ਹਰਜਿੰਦਰ ਸਿੰਘ ਬੰਗਿਆ ਵਾਲੇ ਦੇ ਢਾਡੀ ਜੱਥੇ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ। ਇਸਦੇ ਨਾਲ ਹੀ ਇਸ ਮੌਕੇ ਭਾਈ ਤੇਜਿੰਦਰ ਸਿੰਘ ਜੀ ਹਜੂਰੀ ਰਾਗੀ ਜੱਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਜੱਥੇ ਨੇ ਸੰਗਤਾਂ ਨੂੰ ਇਲਾਹੀ ਗੁਰਬਾਣੀ ਕੀਰਤਨ ਸਰਵਣ ਕਰਵਾਇਆ।

Advertisements

ਇਸ ਮੌਕੇ ਗਿਆਨੀ ਸੁਖਵਿੰਦਰ ਸਿੰਘ ਕਥਾਵਾਚਕ ਨੇ ਸਟੇਜ ਦੀ ਸੇਵਾ ਨਿਭਾਈ ਤੇ ਇਸ ਸਾਰੇ ਸਮਾਗਮ ਦਾ ਵਿਸ਼ੇਸ਼ ਪ੍ਰਸਾਰਣ ਜੀ ਸਟਾਰ ਟੀਵੀ ਦੀ ਟੀਮ ਵੱਲੋਂ ਲਾਈਵ ਚਲਾਇਆ ਗਿਆ।
ਇਸ ਮੌਕੇ ਗਿਆਨੀ ਮਹਿੰਦਰ ਸਿੰਘ ਢਾਂਗ, ਹਰਿੰਦਰ ਸਿੰਘ ,ਨਿਰਮਲ ਸਿੰਘ ,ਪਰਮਿੰਦਰ ਸਿੰਘ,ਭੁਪਿੰਦਰ ਸਿੰਘ ਹਰਨੇਕ ਸਿੰਘ ,ਤਰਲੋਚਨ ਸਿੰਘ , ਹਰਨੇਕ ਸਿੰਘ ,ਸਰਬਜੀਤ ਸਿੰਘ , ਦੀਦਾਰ ਸਿੰਘ, ਜਗਦੀਪ ਸਿੰਘ ਸੋਨੀ, ਹਰਜੀਤ ਸਿੰਘ, ਡਾਕਟਰ ਗੁਰਜੀਤ ਸਿੰਘ , ਹਰਪਾਲ ਸਿੰਘ, ਜਗਦੀਪ ਸਿੰਘ ਥਲੀ ,ਦਲਬਾਰਾ ਸਿੰਘ, ਰਜਿੰਦਰ ਸਿੰਘ ਗੋਗਾ , ਪ੍ਰਦੀਪ ਸਿੰਘ, ਤੇ ਪਿੰਡ ਥਲੀ ਖੁਰਦ ਸਮੇੇਤ ਵੱਡੀ ਗਿਣਤੀ ਚ ਘਨੌਲੀ , ਥਲੀ ਕਲਾਂ ,ਸਿੰਘਪੁਰਾ ਦੀਆਂ ਸੰਗਤਾਂ ਹਾਜ਼ਰ ਸਨ।

LEAVE A REPLY

Please enter your comment!
Please enter your name here