
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਐਡਵੋਕੇਟ ਕਰਮਬੀਰ ਸਿੰਘ ਚੰਦੀ ਅਤੇ ਆਮ ਆਦਮੀ ਪਾਰਟੀ ਹਾਈ ਕਮਾਂਡ ਵਲੋਂ ਹੇਂਨਤ ਪਥਰੀਆ (ਸੰਨੀ ਠੇਕੇਦਾਰ) ਨੂੰ ਹਲਕਾ ਕਪੂਰਥਲਾ ਸੰਗਠਨ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਆਪਣੀ ਨਿਯੁਕਤੀ ਤੇ ਸੰਨੀ ਠੇਕੇਦਾਰ ਨੇ ਐਡਵੋਕੇਟ ਕਰਮਬੀਰ ਸਿੰਘ ਚੰਦੀ ਅਤੇ ਪਾਰਟੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਧੰਨਵਾਦੀ ਹਾਂ ਕਿ ਜਿਨਾਂ ਨੇ ਪਾਰਟੀ ਨੂੰ ਹੋਰ ਮਜਬੁਤ ਕਰਨ ਲਈ ਉਹਨਾਂ ਤੇ ਭਰੋਸਾ ਕੀਤਾ ਅਤੇ ਹਲਕਾ ਸੰਗਠਨ ਇੰਚਾਰਜ ਕਪੁਰਥਲਾ ਲਗਾਇਆ।

ਉਹਨਾਂ ਨੇ ਪਾਰਟੀ ਨੂੰ ਹੋਰ ਮਜਬੁਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਗੱਲ ਕਹੀ। ਜਿਕਰਯੋਗ ਹੈ ਜਿਸ ਦਿਨ ਤੋਂ ਹੇਂਨਤ ਪਥਰੀਆ (ਸੰਨੀ ਠੇਕੇਦਾਰ) ਕਪੂਰਥਲਾ ਸ਼ਹਿਰ ਚ ਪਾਰਟੀ ਦੇ ਲਈ ਵਰਕਿੰਗ ਕਰ ਰਹੇ ਹਨ, ਉਸ ਦਿਨ ਤੋਂ ਆਪ ਦਾ ਸ਼ਹਿਰ ਚ ਗ੍ਰਾਫ ਕਾਫੀ ਵੱਧ ਗਿਆ ਹੈ। ਕਿਉਂਕਿ, ਪੱਥਰੀਆਂ ਇਕ ਜਾਣਿਆ ਪਹਿਚਾਣਿਆ ਚੇਹਰਾ ਹੈ। ਜਿਸ ਦੀ ਬਦੋਲਤ ਇਹਨਾਂ ਦੀ ਇੱਕ ਆਵਾਜ਼ ਤੋਂ ਲੋਕ ਆਮ ਆਦਮੀ ਪਾਰਟੀ ਦਾ ਪੱਲਾ ਫੜ ਰਹੇ ਹਨ, ਜਿਸਦੇ ਆਉਣ ਵਾਲੇ ਸਮੇਂ ਚ ਨਤੀਜੇ ਸਾਰਥਕ ਹੋਣਗੇ।











