Monday, November 2, 2026
Home Punjab ਆਪ ਆਗੂ ਵਿਕਾਸ ਮੋਮੀ ਦੇ ਬਿਆਨ ਤੇ ਗੁੱਸਾਏ ਕਾਂਗਰਸ ਆਗੂ ਰਾਕੇਸ਼ ਕੇਸ਼ਾ...

ਆਪ ਆਗੂ ਵਿਕਾਸ ਮੋਮੀ ਦੇ ਬਿਆਨ ਤੇ ਗੁੱਸਾਏ ਕਾਂਗਰਸ ਆਗੂ ਰਾਕੇਸ਼ ਕੇਸ਼ਾ ਨੇ ਕੀਤੀ ਪ੍ਰੈਸ ਕਾਨਫਰੰਸ  

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਥੋੜੇ ਦਿਨ ਪਹਿਲਾ ਇਕ ਸਿਆਸੀ ਮੀਟਿੰਗ ਚ ਆਮ ਆਦਮੀ ਪਾਰਟੀ ਦੇ ਆਗੂ ਵਿਕਾਸ ਮੋਮੀ ਨੇ ਕਿਹਾ ਕਿ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਨਸ਼ਾ ਤਸਕਰਾਂ ਨੂੰ ਕੌਂਸਲਰ ਬਣਾਇਆ ਹੈ ਇਸ ਗੱਲ ਤੇ ਗੁੱਸੇ ਚ ਆਏ ਕਾਂਗਰਸ ਆਗੂ ਰਾਕੇਸ਼ ਕੁਮਾਰ ਕੇਸ਼ਾ ਨੇ ਪ੍ਰੈਸ ਕਾਨਫਰੰਸ ਕਰਕੇ ਮੋਮੀ ਨੂੰ ਨਸ਼ਾ ਤਸਕਰਾਂ ਦੇ ਨਾਮ ਜਨਤਕ ਕਰਨ ਦੀ ਅਪੀਲ ਕੀਤੀ ਕਿ ਵਿਕਾਸ ਮੋਮੀ ਜਨਤਾ ਅੱਗੇ ਆਕੇ ਉਹਨਾਂ ਨਸ਼ਾ ਤਸਕਰਾਂ ਦਾ ਨਾਮ ਬੋਲਣ ਜਿਹਨਾਂ ਨੂੰ ਰਾਣਾ ਗੁਰਜੀਤ ਸਿੰਘ ਨੇ ਕੌਂਸਲਰ ਬਣਾਇਆ ਹੈ ਜੇ ਨਾਮ ਬੋਲਣ ਦੀ ਹਿੰਮਤ ਨਹੀਂ ਹੁੰਦੀ ਫਿਰ ਐਵੇ ਹਵਾ ਚ ਹੀ ਸ਼ੁਰਲੀਆਂ ਨਹੀਂ ਛੱਡੀ ਦੀਆਂ ਜਿਸ ਨਾਲ ਮਾਹੌਲ ਖਰਾਬ ਹੁੰਦਾ ਹੈ ਤੇ ਆਪਸੀ ਭਾਈਚਾਰਾ ਖਰਾਬ ਹੁੰਦਾ ਹੈ।

Advertisements

ਦੂਜੇ ਪਾਸੇ ਆਪ ਆਗੂ ਵਿਕਾਸ ਮੋਮੀ ਨੇ ਕਿਹਾ ਕਿ ਰਾਕੇਸ਼ ਕੇਸ਼ਾ ਜੀ ਮੇਰੇ ਸਵਾਲ ਨੂੰ ਨਿਜੀ ਤੋਰ ਤੇ ਲੈ ਗਏ ਮੈਂ ਓਹਨਾ ਬਾਰੇ ਇਹ ਗੱਲ ਨਹੀਂ ਕੀਤੀ ਮੇਰਾ ਸਵਾਲ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਹੈ ਕਿ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਟਿਕਟ ਦੇਕੇ ਕੌਂਸਲਰ ਬਣਾਇਆ ਹੈ ਬਾਕੀ ਮੇਰੇ ਵਲੋਂ ਨਾਮ ਜਨਤਕ ਕਰਨ ਜਾਂ ਜਨਤਕ ਨਾ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਬਾਕੀ ਸ਼ਹਿਰਵਾਸੀਆਂ ਨੂੰ ਸਾਰਾ ਪਤਾ ਹੈ ਕਿੰਨੇ ਕੁ ਨਸ਼ਾ ਤਸਕਰ ਸ਼ਹਿਰ ਦੇ ਕੌਂਸਲਰ ਹਨ। 


LEAVE A REPLY

Please enter your comment!
Please enter your name here