Monday, October 19, 2026
Home Crime ਕੈਨੇਡਾ ‘ਚ 2 ਪੰਜਾਬੀ ਟਰੱਕ ਡਰਾਈਵਰਾਂ ਦੀ ਹਾਦਸੇ ‘ਚ ਮੌਤ

ਕੈਨੇਡਾ ‘ਚ 2 ਪੰਜਾਬੀ ਟਰੱਕ ਡਰਾਈਵਰਾਂ ਦੀ ਹਾਦਸੇ ‘ਚ ਮੌਤ

ਦਿੱਲੀ (ਦ ਸਟੈਲਰ ਨਿਊਜ਼)। ਕੈਨੇਡਾ ਤੋਂ ਇਕ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਇਥੇ ਬ੍ਰਿਟਿਸ ਕੋਲੰਬੀਆ ਵਿੱਚ ਦੋ ਪੰਜਾਬੀ ਟਰੱਕ ਡਰਾਈਵਰਾਂ ਦੀ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਤਲਵਿੰਦਰ ਸਿੰਘ ਗਿੱਲ ਉਮਰ 32 ਪਿੰਡ ਮਾੜੀ ਗੌਰ ਸਿੰਘਵਾਲੀ ਨੇੜੇ ਭਿੱਖੀਵਿੰਡ ਅਤੇ ਜਜਬੀਰ ਸਿੰਘ (30) ਪਿੰਡ ਐਲੋਵਾਲ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ। 

Advertisements

ਜਾਣਕਾਰੀ ਅਨੁਸਾਰ  ਬ੍ਰਿਟਿਸ ਕੋਲੰਬੀਆ ਦੇ ਹਾਈਵੇ 97 ਅਲਾਸਕਾ ਹਾਈਵੇ, ਫੋਰਟ ਨੈਲਸ਼ਨ ਸ਼ਹਿਰ ਨੇੜੇ ਇਨ੍ਹਾਂ ਨੌਜਵਾਨਾਂ ਦਾ ਟਰੱਕ ਇਕ ਡੂੰਘੀ ਖੱਡ ਵਿਚ ਡਿੱਗ ਪਿਆ, ਜਿਸ ਦੌਰਾਨ ਦੋਵੇਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਨਾਲ ਪੀੜਤ ਪਰਿਵਾਰਾਂ ਤੇ ਪੰਜਾਬੀ ਭਾਈਚਾਰੇ ਨੂੰ ਵੱਡਾ ਸਦਮਾ ਲੱਗਾ ਹੈ।

LEAVE A REPLY

Please enter your comment!
Please enter your name here