
ਜੰਮੂ (ਦ ਸਟੈਲਰ ਨਿਊਜ਼)। ਨਗਰੋਟਾ ਦੇ ਸੈਨਿਕ ਸਕੂਲ ਨੇੜੇ ਇੱਕ ਦੁਖਦਾਈ ਘਟਨਾ ਵਾਪਰੀ ਹੈ। ਜਿਥੇ ਕਿ 3 ਨੌਜਵਾਨ ਤਵੀ ਨਦੀ ਵਿੱਚ ਡੁੱਬ ਗਏ ਸਨ, ਉਹਨਾਂ ਦੀਆਂ ਲਾਸ਼ਾ ਬਰਾਮਦ ਕਰ ਲਈਆਂ ਗਈਆਂ ਹਨ, ਜਿਸ ਨਾਲ ਇੱਕ ਤਣਾਅਪੂਰਨ ਬਚਾਅ ਕਾਰਜ ਖਤਮ ਹੋ ਗਿਆ ਹੈ।

ਮ੍ਰਿਤਕਾਂ ਦੀ ਪਛਾਣ ਸੋਨਮ ਦੱਤ (ਪੁੱਤਰ ਸੰਨੀ ਦੱਤ ਦਾ), ਬਾਵਿਸ਼ ਕੌਲ (ਪੁੱਤਰ ਮਨੋਹਰ ਨਾਥ ਕੌਲ ) ਅਤੇ ਆਦਿਤਿਆ ਪੰਡਿਤ (ਪੁੱਤਰ ਸ਼ਾਹਜੀ ਪੰਡਿਤ) ਵਜੋਂ ਹੋਈ ਹੈ। ਇਹ ਸਾਰੇ ਜਗਤੀ ਕਲੋਨੀ ਦੇ ਵਸਨੀਕ ਸਨ। ਅਧਿਕਾਰੀਆਂ ਨੇ ਜਾਣਕਾਰੀ ਹੋਏ ਦੱਸਿਆ ਕਿ ਇਹ ਨੌਜਵਾਨ ਐਤਵਾਰ ਸ਼ਾਮ 4:30 ਵਜੇ ਦੇ ਕਰੀਬ ਨੇੜਲੇ ਪਾਰਕ ਵਿੱਚ ਖੇਡ ਰਹੇ ਸਨ ,ਉਹ ਲਾਪਤਾ ਹੋ ਗਏ। ਜਦੋਂ ਉਹ ਨਹੀਂ ਮਿਲੇ ਤਾਂ ਉਨ੍ਹਾਂ ਦੇ ਪਰਿਵਾਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ।
ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕੀਤੀ ਅਤੇ ਪਤਾ ਲਗਾਇਆ ਕਿ ਮੁੰਡੇ ਸੈਨਿਕ ਸਕੂਲ ਦੇ ਨੇੜੇ ਤਵੀ ਨਦੀ ਵਿੱਚ ਦਾਖਲ ਹੋ ਗਏ ਸਨ, ਜਿੱਥੇ ਪਾਣੀ ਦਾ ਤੇਜ਼ ਵਹਾਅ ਉਨ੍ਹਾਂ ਨੂੰ ਵਹਾਅ ਕੇ ਲੈ ਗਿਆ। NDRF, SDRF ਅਤੇ ਸਥਾਨਕ ਵਲੰਟੀਅਰਾਂ ਸਮੇਤ ਬਚਾਅ ਟੀਮਾਂ ਨੂੰ ਤੁਰੰਤ ਤਾਇਨਾਤ ਕੀਤਾ ਗਿਆ ਸੀ, ਅਤੇ ਬਾਵਿਸ਼ ਕੌਲ ਅਤੇ ਆਦਿਤਿਆ ਪੰਡਿਤ ਦੀਆਂ ਲਾਸ਼ਾਂ ਪਹਿਲਾਂ ਹੀ ਬਰਾਮਦ ਕਰ ਲਈਆਂ ਗਈਆਂ ਹਨ, ਜਦੋਂ ਕਿ ਸੋਨਮ ਦੱਤ ਦੀ ਭਾਲ ਰਾਤ ਭਰ ਜਾਰੀ ਰਹੀ। ਤੀਜੀ ਲਾਸ਼ ਬਰਾਮਦ ਕੀਤੀ ਗਈ, ਜਿਸ ਨਾਲ ਖੋਜ ਕਾਰਜ ਸਮਾਪਤ ਹੋ ਗਿਆ।












