Saturday, October 17, 2026
Home Hoshiarpur ਪਲਾਸਟਿਕ ਟੈਕਨੋਲੋਜੀ ਦੇ 15 ਵਿਦਿਆਰਥੀਆਂ ਦੀ ਕੈਪਸ ‘ਚ ਸਲੈਕਸਨ

ਪਲਾਸਟਿਕ ਟੈਕਨੋਲੋਜੀ ਦੇ 15 ਵਿਦਿਆਰਥੀਆਂ ਦੀ ਕੈਪਸ ‘ਚ ਸਲੈਕਸਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਡਿਤ ਜਗਤ ਰਾਮ ਸਰਕਾਰੀ ਬਹੁ-ਤਕਨੀਕੀ ਕਾਲਜ ਹੁਸ਼ਿਆਰਪੁਰ ਵਿਖੇ ਪਲਾਸਟਿਕ ਟੈਕਨੋਲੋਜੀ ਦੇ ਵਿਦਿਆਰਥੀਆਂ ਨੂੰ ਇਲਿਨ ਇਲੈਕਟ੍ਰਨਿਕਸ ਲਿਮਟਿਡ, ਸੋਲਰ, ਹਿਮਾਚਲ ਵਿੱਚ ਭਰਤੀ ਕਰਨ ਸਬੰਧੀ ਇਕ ਕੈਪਸ ਇੰਟਰਵਿਊ ਕੰਪਨੀ ਦੇ ਮਾਹਿਰਾ ਵੱਲੋਂ ਕੀਤੀ ਗਈ। ਇਸ ਵਿੱਚ ਉਹਨਾੱ ਵੱਲੋਂ 15 ਵਿਦਿਆਰਥੀਆਂ ਨੂੰ  ਮੌਕੇ ਤੇ ਹੀ ਸਿਲੈਕਟ ਕਰ ਲਿਆ ਗਿਆ। ਇਸ ਪਿੱਛੋਂ ਸਿਲੇਕਟ ਹੋਏ ਵਿਦਿਆਰਥੀਆਂ ਨੂੰ ਕਾਲਜ ਦੇ ਪ੍ਰਿੰਸੀਪਲ, ਰਾਜੇਸ਼ ਕੁਮਾਰ ਦੀ ਮੋਜੂਦਗੀ ਵਿੱਚ ਕੰਪਨੀ ਦੇ ਗੌਤਮ ਚੌਧਰੀ, ਐਚ. ਆਰ ਮੈਨੇਜਰ ਅਤੇ ਰਵੀ ਕੁਮਾਰ, ਪਰੋਡਕਸਨ ਮੈਨੇਜਰ ਵੱਲੋਂ ਨਿਯੁਕਤੀ ਪੱਤਰ ਵੰਡੇ ਗਏ। ਇਸ ਸਬੰਧ ਵਿੱਚ ਰਾਕੇਸ਼ ਕੁਮਾਰ ਨੇ ਦੱਸਿਆ ਕਿ ਲਗਭਗ ਹਰੇਕ ਇੰਜ: ਖੇਤਰ ਦਾ ਪੋਲੀਮਰ ਅਤੇ ਪਲਾਸਟਿਕ ਇਕ ਅਭਿੰਨ ਅੰਗ ਬਣਦਾ ਜਾ ਰਿਹਾ ਹੈ। ਇਸ ਕਾਰਨ ਹੀ ਇਸ ਦੀ ਮੰਗ ਦਿਨ-ਪ੍ਰਤੀ ਦਿਨ ਵਧਦੀ ਜਾ ਰਹੀ ਹੈ।

Advertisements

ਇਹ ਇਸ ਕਾਲਜ ਲਈ ਹੋਰ ਵੀ ਗਰਵ ਦੀ ਗੱਲ ਹੈ ਕਿ ਪੰਜਾਬ ਭਰ ਵਿੱਚ ਟੈਕਨੋਲੋਜੀ ਦਾ ਡਿਪਲੋਮਾਂ ਸਿਰਫ ਇਥੇ ਹੀ ਚੱਲ ਰਿਹਾ ਹੈ। ਇਸ ਮੌਕੇ ਪੰਕਜ ਚਾਵਲਾ ਅਫਸਰ ਇੰਚਾਰਜ ਪਲਾਸਟਿਕ ਟੈਕ ਨੇ ਦੱਸਿਆ ਕਿ ਪਲਾਸਟਿਕ ਇੰਡਸਟਰੀ ਦਾ ਭਾਰਤ ਵਿੱਚ ਬਹੁਤ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ, ਇਸ ਕਰਕੇ ਪਲਾਸਟਿਕ ਟੈਕਨੋਲਜੀ ਦੇ ਵਿਦਿਆਰਥੀਆਂ ਦੀ  ਉਦਯੋਗਿਕ ਇਕਾਈਆ ਵਿੱਚ ਬਹੁਤ ਮੰਗ ਹੈ। ਅਰੁਣ ਕੁਮਾਰ ਟ੍ਰਨਿੰਗ ਐਡ ਪਲਸਮੈਟ ਅਫਸਰ ਨੇ ਕਿਹਾ ਕਿ ਵਿਦਿਆਰਥੀਆਂ ਦੇ ਬੇਹਤਰ ਭਵਿੱਖ ਲਈ ਇਸ ਤਰ੍ਹਾਂ ਦੀਆ ਕੈਪਸ ਇੰਟਰਵਿਊ ਹਰ ਸਾਲ ਕਾਲਜ ਵਿੱਚ ਕਰਵਾਈਆਂ ਜਾਦੀਆ ਹਨ। ਇਸ ਮੌਕੇ ਤੇ ਸਤਨਾਮ ਮੁਖੀ ਮਸੀਨੀ ਵਿਭਾਗ, ਵਿਪੁੱਲ ਬੱਗਾ ਮੁਖੀ ਸੀ.ਐਸ.ਈ ਵਿਭਾਗ ਅਤੇ ਵਿਸ਼ਾਲ ਅੰਗੂਰਾਣਾ, ਅਸਿਸਟੈਟ ਟ੍ਰਨਿੰਗ ਐਡ ਪਲਸਮੈਟ ਅਫਸਰ ਪਲਾਸਟਿਕ ਟੈਰਨੋਲੋਜੀ ਅਤੇ ਹੋਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here