Monday, November 2, 2026
Home Punjab ਅਣਪਛਾਤਿਆਂ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ, ਪੁਲਿਸ ਜਾਂਚ ਜਾਰੀ

ਅਣਪਛਾਤਿਆਂ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ, ਪੁਲਿਸ ਜਾਂਚ ਜਾਰੀ

ਮਲੋਟ (ਦ ਸਟੈਲਰ ਨਿਊਜ਼)। ਮਲੋਟ ਵਿੱਚ ਇਕ ਹੀ ਬਹੁਤ ਹੀ ਦੁਖ ਭਰੀ ਖ਼ਬਰ ਸੁਣਨ ਨੂੰ ਮਿਲੀ ਹੈ। ਜਿਥੇ ਅਸੀ ਅੰਮ੍ਰਿਤ ਵੇਲੇ ਉੱਠ ਕੇ  ਗੁਟਕਾ ਸਾਹਿਬ ਤੋਂ ਅਪਣਾ ਨਿਤਨੇਮ ਕਰਦੇ ਹਾਂ, ਉੱਥੇ ਹੀ ਮਲੋਟ ਦੇ ਇੰਦਰਾ ਨਗਰ ਇਲਾਕੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ।

Advertisements

ਮਿਲੀ ਜਾਣਕਾਰੀ ਅਨੁਸਾਰ ਮਲੋਟ ਦੇ ਇੰਦਰਾ ਨਗਰ ਇਲਾਕੇ ਵਿੱਚ 20 ਤੋਂ ਵੱਧ ਗੁਟਕਾ ਸਾਹਿਬ ਦੇ ਅੰਗ ਖਿੰਡੇ ਹੋਏ ਮਿਲੇ ਹਨ। ਦੱਸ ਦਈਏ ਕਿ ਨਿਵਾਸੀਆਂ ਨੇ ਅੰਗਾਂ ਨੂੰ ਇਕੱਠਾ ਅਤੇ ਸੁਰੱਖਿਅਤ ਜਗ੍ਹਾ ‘ਤੇ ਸਟੋਰ ਕਰ ਦਿੱਤਾ। ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਦੱਸ ਦਈਏ ਕਿ ਮਲੋਟ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here