Thursday, October 29, 2026
Home Punjab ਘਰ ਤੋਂ ਡਿਊਟੀ ਤੇ ਪਰਤ ਰਹੇ ਫੌਜੀ ਦੀ ਟ੍ਰੇਨ ਦੇ ਬਾਥਰੂਮ ‘ਚੋਂ...

ਘਰ ਤੋਂ ਡਿਊਟੀ ਤੇ ਪਰਤ ਰਹੇ ਫੌਜੀ ਦੀ ਟ੍ਰੇਨ ਦੇ ਬਾਥਰੂਮ ‘ਚੋਂ ਮਿਲੀ ਲਾਸ਼

ਗੁਰਦਾਸਪੁਰ (ਦ ਸਟੈਲਰ ਨਿਊਜ਼)। ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਕਸਬੇ ਵਿੱਚ ਇੱਕ ਫੌਜ ਦਾ ਜਵਾਨ ਡਿਊਟੀ ‘ਤੇ ਜਾਂਦੇ ਸਮੇਂ ਰੇਲਗੱਡੀ ਦੇ ਬਾਥਰੂਮ ਦੇ ਅੰਦਰ ਸ਼ੱਕੀ ਹਾਲਾਤਾਂ ਵਿੱਚ ਮ੍ਰਿਤਕ ਪਾਇਆ ਗਿਆ। ਦੱਸ ਦਈਏ ਕਿ ਮ੍ਰਿਤਕ ਦੀ ਪਹਿਚਾਣ ਪ੍ਰਭਸ਼ਰਨ ਸਿੰਘ ਵਜੋਂ ਹੋਈ ਹੈ, ਜੋ ਕਿ 9 ਪੰਜਾਬ ਸਿੱਖ ਰੈਜੀਮੈਂਟ ਦਾ ਸਿਪਾਹੀ ਸੀ। ਉਹ ਪਹਿਲਾਂ ਜੰਮੂ ਵਿੱਚ ਤਾਇਨਾਤ ਸੀ ਅਤੇ ਹਾਲ ਹੀ ਵਿੱਚ ਉਸਦਾ ਤਬਾਦਲਾ ਮੇਰਠ ਵਿੱਚ ਹੋਇਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ, ਉਹ ਦੋ ਦਿਨ ਪਹਿਲਾਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਤੋਂ ਬਾਅਦ ਡਿਊਟੀ ‘ਤੇ ਵਾਪਸ ਆਉਣ ਲਈ ਘਰੋਂ ਨਿਕਲਿਆ ਸੀ।

Advertisements

ਮਾਮਲੇ ਸਬੰਧੀ ਪਿਤਾ ਨੇ ਦੱਸਿਆ ਕਿ ਉਹ ਆਪਣੇ ਪੁੱਤ ਨੂੰ ਪਹਿਲਾਂ ਮੁਕੇਰੀਆਂ ਰੇਲਵੇ ਸਟੇਸ਼ਨ ’ਤੇ ਛੱਡ ਕੇ ਆਏ ਸੀ। ਹਾਲਾਂਕਿ ਜਦੋਂ ਉਨ੍ਹਾਂ ਨੇ ਬਾਅਦ ਵਿੱਚ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ, ਉਸਦਾ ਫੋਨ ਬੰਦ ਹੋ ਗਿਆ ਜਿਸ ਕਾਰਨ ਉਨ੍ਹਾਂ ਨੂੰ ਚਿੰਤਾ ਹੋਣ ਲੱਗੀ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਦੀ ਸਹਾਇਤਾ ਨਾਲ ਫੋਨ ਦੀ ਲੋਕੇਸ਼ਨ ਕੱਢਵਾਈ ਅਤੇ ਜੀਆਰਪੀ ਦੀ ਮਦਦ ਦੇ ਨਾਲ ਜੋਧਪੁਰ ਦੇ ਰੇਲਵੇ ਸਟੇਸ਼ਨ ਤੇ, ਸ਼ਾਲੀਮਾਰ ਟ੍ਰੇਨ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਜੀਆਰਪੀ ਨੂੰ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਟ੍ਰੇਨ ਦੇ ਬਾਥਰੂਮ ਚੋਂ ਮਿਲੀ। ਫੌਜੀ ਜਵਾਨ ਆਪਣੇ ਪਿੱਛੇ ਪਤਨੀ ਅਤੇ ਇੱਕ ਸੱਤ ਸਾਲ ਦੀ ਬੇਟੀ ਅਤੇ ਇੱਕ ਪੰਜ ਸਾਲ ਦਾ ਬੇਟਾ ਛੱਡ ਗਿਆ।

LEAVE A REPLY

Please enter your comment!
Please enter your name here