
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਚੌਟਾਲਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਦੀ ਅਗਵਾਈ ਵਿੱਚ ਅਧਿਆਪਕਾਂ ਵੱਲੋਂ ਡਰੱਗ-ਸੈਂਸਜ ਵਿੱਚ ਜ਼ਬਰੀ ਅਤੇ ਦੂਰ-ਦੁਰਾਡੇ ਲੱਗੀਆਂ ਡਿਊਟੀਆਂ ਦੇ ਵਿਰੋਧ ਵਿੱਚ ਮਿੰਨੀ ਸਕੱਤਰੇਤ ਵਿਖ਼ੇ ਧਰਨਾ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਪ੍ਰਿਤਪਾਲ ਸਿੰਘ ਚੌਟਾਲਾ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਡਰੱਗ-ਸੈਂਸਜ ਵਿੱਚ ਸਵੈ-ਇੱਛੁਕ ਅਧਿਆਪਕਾਂ ਦੀ ਹੀ ਡਿਊਟੀ ਲਗਾਉਣ ਦੀ ਗੱਲ ਆਖੀ ਗਈ ਹੈ ਪਰ ਜ਼ਿਲ੍ਹੇ ਵਿੱਚ ਪ੍ਰਸ਼ਾਸ਼ਨ ਵੱਲੋਂ ਜ਼ਬਰੀ ਅਤੇ ਦੂਰ -ਦੁਰਾਡੇ ਖ਼ਾਸ ਤੌਰ ਤੇ ਮਹਿਲਾ ਅਧਿਆਪਕਾਂ ਦੀ ਡਿਊਟੀ ਤਾਂ 30-40 ਕਿਲੋਮੀਟਰ ਦੂਰ ਲਗਾਈ ਗਈ ਹੈ ਜਿਸ ਦਾ ਯੂਨੀਅਨ ਹੀ ਨਹੀਂ ਸਗੋਂ ਸਮੁੱਚਾ ਅਧਿਆਪਕ ਵਰਗ ਵਿਰੋਧ ਕਰਦਾ ਹੈ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਨੇ ਕਿਹਾ ਕਿ ਮੌਜੂਦਾ ਸਰਕਾਰ ਦਾ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਅਧਿਆਪਕਾਂ ਤੋਂ ਗੈਰ -ਵਿੱਦਿਅਕ ਕੰਮ ਨਹੀਂ ਲਏ ਜਾਣਗੇ ਪਰ ਮੌਜੂਦਾ ਸਰਕਾਰ ਵਿੱਚ ਅਧਿਆਪਕਾਂ ਕੋਲ਼ੋਂ ਪਿੱਛਲੀਆਂ ਸਰਕਾਰਾਂ ਨਾਲੋਂ ਵੀ ਵੱਧ ਗੈਰ -ਵਿੱਦਿਅਕ ਕੰਮ ਕਰਵਾਏ ਜਾ ਰਹੇ ਹਨ, ਜਿਨ੍ਹਾਂ ਕੰਮਾਂ ਦਾ ਸਿੱਖਿਆ ਨਾਲ਼ ਦੂਰ-ਦੂਰ ਤੱਕ ਕੋਈ ਸੰਬੰਧ ਨਹੀਂ।

ਇਸ ਮੌਕੇ ਅਧਿਆਪਕਾਂ ਦਾ ਵਿਰੋਧ ਦੇਖਦੇ ਹੋਏ ਪ੍ਰਸ਼ਾਸ਼ਨ ਵੱਲੋਂ ਯੂਨੀਅਨ ਦੀ ਮਸਲਿਆਂ ਦੇ ਹੱਲ ਲਈ ਏ. ਡੀ. ਸੀ. (ਵਿਕਾਸ) ਨਿਕਾਸ ਕੁਮਾਰ ਨਾਲ਼ ਮੀਟਿੰਗ ਕਰਵਾਈ ਗਈ। ਜਿਸ ਵਿੱਚ ਏ. ਡੀ. ਸੀ.ਸਾਹਿਬ ਵੱਲੋਂ ਡਰੱਗ-ਸੈਂਸਜ ਵਿੱਚ ਦੂਰ-ਦੁਰਾਡੇ ਅਤੇ ਮਹਿਲਾ ਅਧਿਆਪਕਾਂ ਦੀਆਂ ਲੱਗੀਆਂ ਡਿਊਟੀਆਂ ਨੂੰ ਗੈਰ-ਵਾਜਿਬ ਮੰਨਦੇ ਹੋਏ, ਮੌਕੇ ਤੇ ਹੀ ਇਹਨਾਂ ਦਾ ਹੱਲ ਕੀਤਾ ਗਿਆ। ਉਹਨਾਂ ਯੂਨੀਅਨ ਨੁਮਿੰਦਿਆਂ ਨੂੰ ਕਿਹਾ ਕਿ ਜੇਕਰ ਕਿਸੇ ਅਧਿਆਪਕ ਦੀ ਡਿਊਟੀ 30-40 ਕਿਲੋਮੀਟਰ ਦੂਰ ਲਗਾਈ ਜਾਂਦੀ ਹੈ ਤਾਂ ਉਹ ਸੰਬੰਧਤ ਐੱਸ. ਡੀ. ਐਮ. ਸਾਹਿਬ ਨੂੰ ਆਪਣਾ ਇਤਰਾਜ਼ ਦੇ ਕੇ ਡਿਊਟੀ ਕੱਟਵਾ ਸਕਦਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂ ਸੁਨੀਲ ਸ਼ਰਮਾ, ਪ ਸ ਸ ਫ਼ ਦੇ ਪ੍ਰਧਾਨ ਸਤੀਸ਼ ਰਾਣਾ,ਵਰਿੰਦਰ ਵਿੱਕੀ ਲੈਕਚਰਾਰ ਅਮਰ ਸਿੰਘ, ਸੰਜੀਵ ਧੂਤ, ਸਰਬਜੀਤ ਸਿੰਘ ਕੰਗ,ਵਿਕਾਸ ਸ਼ਰਮਾ ਨਸਰਾਲਾ, ਪ੍ਰਿੰਸ ਗੜ੍ਹਦੀਵਾਲਾ, ਸਚਿਨ ਕੁਮਾਰ, ਨਰਿੰਦਰ ਅਜਨੋਹਾ, ਰਜਤ ਮਹਾਜਨ,ਪਰਮਜੀਤ ਕਾਤਿਬ, ਸਚਿਨ ਗੜ੍ਹਦੀਵਾਲਾ,ਰਾਜ ਕੁਮਾਰ,ਸਰਬਜੀਤ ਸਿੰਘ,ਮਨੋਜ ਰਤਨ,ਪਰਮਜੀਤ ਨਾਰੰਗ ,ਪਰਸ ਰਾਮ, ਰਮਾਕਾਂਤ, ਚਮਨ ਲਾਲ,ਸਤਪਾਲ ,ਰੋਹਿਤ ਕੁਮਾਰ,ਹਰਦਿਆਲ ਸਿੰਘ, ਮਨੋਜ ਕੁਮਾਰ,ਤਰਸੇਮ ਸਿੰਘ,ਉਂਕਾਰ ਸਿੰਘ, ਜਸਵਿੰਦਰ ਸਿੰਘ, ਦਵਿੰਦਰ ਸਿੰਘ,ਅਜੇ ਕੁਮਾਰ, ਸੰਦੀਪ ਕੁਮਾਰ,ਹਰੀਸ਼ ਪੁਰੀ, ਉਂਕਾਰ ਤਨੂੰਲੀ, ਸਤਵੀਰ ਕੌਰ, ਰੁਪਿੰਦਰ ਕੌਰ, ਭੁਪਿੰਦਰ ਕੌਰ ਵਤਨਦੀਪ ਕੌਰ ਸਹਿਤ ਵੱਡੀ ਗਿਣਤੀ ਵਿੱਚ ਅਧਿਆਪਕ ਸਾਥੀ ਹਾਜ਼ਰ ਹੋਏ।












