Monday, October 5, 2026
Home Crime ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਈ ਗੋਲੀਬਾਰੀ, ਨੌਜਵਾਨ ਦੀ...

ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਈ ਗੋਲੀਬਾਰੀ, ਨੌਜਵਾਨ ਦੀ ਮੌਤ, 2 ਜ਼ਖਮੀ

ਸੰਗਰੂਰ (ਦ ਸਟੈਲਰ ਨਿਊਜ਼)। ਸੰਗਰੂਰ ਦੇ ਦਿੜ੍ਹਬਾ ਤੋਂ ਇਕ ਦੁਖਦਿਕ ਖਬਰ ਸਾਹਮਣੇ ਆਈ ਹੈ, ਜਿਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿੱਚ ਗੋਲੀਬਾਰੀ ਹੋਈ। ਗੋਲਾਬਾਰੀ ਦੌਰਾਨ ਪਟਿਆਲਾ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ, ਪਿੰਡ ਕਮਾਲਪੁਰ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਟਕਰਾਅ ਹੋਇਆ, ਜਿਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਅੰਨ੍ਹੇਵਾਹ ਗੋਲੀਬਾਰੀ ਹੋਈ। ਘਟਨਾ ਵਿੱਚ ਪਟਿਆਲਾ ਦੇ ਰਹਿਣ ਵਾਲੇ 32 ਸਾਲਾਂ ਰੋਹਿਤ ਕੁਮਾਰ ਵਿਅਕਤੀ ਦੀ ਮੌਤ ਹੋ ਗਈ। 

Advertisements

ਜਾਣਕਾਰੀ ਦਿੰਦਿਆਂ ਗੁਰਭੇਜ ਸਿੰਘ ਵਾਸੀ ਕਮਾਲਪੁਰ ਨੇ ਆਰੋਪ ਲਗਾਇਆ ਕਿ ਪੁਲਿਸ ਦੇ ਮੌਕੇ ਤੋਂ ਜਾਣ ਤੋਂ ਬਾਅਦ ਦੂਜੀ ਧਿਰ ਵੱਲੋਂ ਉਨ੍ਹਾਂ ਦੀ ਕਾਰ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਜਿਸ ਕਾਰਨ ਇਹ ਦਰਦਨਾਕ ਘਟਨਾ ਵਾਪਰੀ। ਕੁੱਝ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਪਟਿਆਲਾ ਅਤੇ ਸਮਾਣਾ ਵਿਖੇ ਦਾਖਲ ਹਨ।

ਉਧਰ, ਦਿੜ੍ਹਬਾ ਦੇ ਡੀਐਸਪੀ ਮੈਡਮ ਰੁਪਿੰਦਰ ਕੌਰ ਬਾਜਵਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਧਿਰਾਂ ਵਿਚਕਾਰ ਜਮੀਨੀ ਵਿਵਾਦ ਨੂੰ ਲੈ ਕੇ ਤਕਰੀਬਨ ਦੁਪਹਿਰ ਟਾਈਮ ਦਿੜਬਾ ਦੇ ਪਿੰਡ ਕਮਾਲਪੁਰ ਵਿਖੇ ਲੜਾਈ ਹੋ ਗਈ, ਜਿਸ ਵਿੱਚ ਦਿੜਬਾ ਦੇ ਪਿੰਡ ਤੂਰ ਵੰਜਾਰਾ ਦੇ ਰਹਿਣ ਵਾਲੇ ਉਕਤ ਵਿਅਕਤੀਆਂ ਵੱਲੋਂ ਦੂਸਰੀ ਧਿਰ ਉਪਰ ਫਾਇਰਿੰਗ ਕਰ ਦਿੱਤੀ, ਜਿਸ ਦੌਰਾਨ ਪਟਿਆਲਾ ਦੇ ਰਹਿਣ ਵਾਲੇ ਇੱਕ 32 ਸਾਲਾਂ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇੱਕ ਵਿਅਕਤੀ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਹੈ ਅਤੇ ਤੀਸਰਾ ਵਿਅਕਤੀ ਸਮਾਣਾ ਹਸਪਤਾਲ ਵਿਖੇ ਦਾਖਲ ਹੈ। ਉਹਨਾਂ ਕਿਹਾ ਕਿ ਟੀਮਾਂ ਬਣਾ ਦਿੱਤੀਆਂ ਹਨ ਅਤੇ ਆਰੋਪੀਆਂ ਦੀ ਭਾਲ ਜਾਰੀ ਹੈ।

LEAVE A REPLY

Please enter your comment!
Please enter your name here