
ਬਰਨਾਲਾ (ਦ ਸਟੈਲਰ ਨਿਊਜ਼)। ਬਰਨਾਲਾ ਦੇ ਮਹਿਲ ਕਲਾਂ ਹਲਕੇ ਦੇ ਪਿੰਡ ਬਖਤਗੜ੍ਹ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਥੇ 22 ਸਾਲਾ ਨੌਜਵਾਨ ਜਸ਼ਨਪ੍ਰੀਤ ਸਿੰਘ ਦੀ ਉੱਤਰ ਪ੍ਰਦੇਸ਼ ਵਿਖੇ ਟ੍ਰੇਨਿੰਗ ਦੌਰਾਨ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ, ਬੂਟਾ ਸਿੰਘ ਦਾ ਹੋਣਹਾਰ ਪੁੱਤਰ ਜਸ਼ਨਪ੍ਰੀਤ ਸਿੰਘ ਦੇਸ਼ ਦੀ ਸੇਵਾ ਦੇ ਜਜ਼ਬੇ ਨਾਲ ਭਾਰਤੀ ਸੈਨਾ ਵਿੱਚ ਬਤੌਰ ‘ਅਗਨੀਵੀਰ’ ਭਰਤੀ ਹੋਇਆ ਸੀ। ਉਸ ਦੀ ਟ੍ਰੇਨਿੰਗ ਉੱਤਰ ਪ੍ਰਦੇਸ਼ ਦੇ ਫਤਿਹਗੜ੍ਹ ਸਥਿਤ ਆਰਮੀ ਸੈਂਟਰ ਵਿੱਚ ਚੱਲ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਜਸ਼ਨਪ੍ਰੀਤ ਦੀ ਇਹ ਟ੍ਰੇਨਿੰਗ ਖ਼ਤਮ ਹੀ ਹੋਣ ਵਾਲੀ ਸੀ ਅਤੇ ਉਹ ਜਲਦ ਹੀ ਦੇਸ਼ ਸੇਵਾ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਕੇ ਦੇਸ਼ ਦੀਆਂ ਸਰਹੱਦਾਂ ‘ਤੇ ਤਾਇਨਾਤ ਹੋਣ ਵਾਲਾ ਸੀ।












