Tuesday, October 6, 2026
Home International ਖਤਮ ਹੋਈ ਈਰਾਨ ਤੇ ਅਮਰੀਕਾ ਦੀ ਜੰਗ, ਟਰੰਪ ਤੇ ਈਰਾਨ ਦੇ ਰਾਸ਼ਟਰਪਤੀ...

ਖਤਮ ਹੋਈ ਈਰਾਨ ਤੇ ਅਮਰੀਕਾ ਦੀ ਜੰਗ, ਟਰੰਪ ਤੇ ਈਰਾਨ ਦੇ ਰਾਸ਼ਟਰਪਤੀ ਨੇ MOU ਤੇ ਕੀਤੇ ਦਸਤਖਤ

ਦਿੱਲੀ (ਦ ਸਟੈਲਰ ਨਿਊਜ਼)। ਅਮਰੀਕਾ ਤੇ ਈਰਾਨ ਵਿਚਕਾਰ ਲੜਾਈ ਖਤਮ ਕਰਨ ਲਈ ਅੰਤਿਮ ਸਮਝੌਤੇ (MoU) ‘ਤੇ ਦਸਤਖਤ ਹੋ ਗਏ ਹਨ। ਅਲ ਜਜੀਰਾ ਦੀ ਰਿਪੋਰਟ ਅਨੁਸਾਰ ਟਰੰਪ ਨੇ ਬੀਤੇ ਦਿਨੀਂ ਫਰਾਂਸ ਦੇ ਰਾਸ਼ਟਰਪਤੀ ਇਮੈਨੂਏਲ ਮੈਕ੍ਰੋ ਦੇ ਨਾਲ ਬੈਠਕ ਦੌਰਾਨ ਪੈਰਿਸ ਦੇ ਵਰਸਾਏ ਪੈਲੇਸ ਵਿਚ ਦਸਤਾਵੇਜ਼ ‘ਤੇ ਹਸਤਾਖਰ ਕੀਤੇ। ਇਸ ਦੇ ਬਾਅਦ ਈਰਾਨੀ ਰਾਸ਼ਟਰਪਤੀ ਪਜਸ਼ਕਿਆਨ ਨੇ ਵੀ ਈਰਾਨ ਤੋਂ ਡਿਜ਼ੀਟਲ ਤਰੀਕੇ ਨਾਲ ਸਮਝੌਤੇ ‘ਤੇ ਦਸਤਖਤ ਕੀਤੇ। ਭਾਰਤੀ ਸਮੇਂ ਅਨੁਸਾਰ ਵੀਰਵਾਰ ਸਵੇਰੇ 5 ਵਜੇ ਇਸ ਦੇ ਐਲਾਨ ਦੇ ਤੁਰੰਤ ਬਾਅਦ ਇਹ ਸਮਝੌਤਾ ਲਾਗੂ ਹੋ ਗਿਆ।

Advertisements

ਸਮਝੌਤੇ ਤਹਿਤ ਈਰਾਨ ਵਿਚ ਯੁੱਧ ਖਤਮ ਹੋਵੇਗਾ ਤੇ ਲਿਬਨਾਨ ਵਿਚ ਸੰਘਰਸ਼ ਖਤਮ ਕਰਨ ਦੀ ਗੱਲ ਕਹੀ ਗਈ ਹੈ। ਨਾਲ ਹੀ ਹੋਰਮੁਜ਼ ਸਟ੍ਰੇਟ ਨੂੰ ਦੁਬਾਰਾ ਖੋਲ੍ਹਣ ਤੇ ਅਮਰੀਕਾ ਦੀ ਨਾਕੇਬੰਦੀ ਖਤਮ ਕਰਨ ਦੀ ਗੱਲ ਕਹੀ ਗਈ ਹੈ। ਸ਼ਾਂਤੀ ਸਮਝੌਤੇ ‘ਤੇ 19 ਜੂਨ ਨੂੰ ਜੇਨੇਵਾ ਕੋਲ ਲੂਸਰਨ ਸ਼ਹਿਰ ਵਿਚ ਸਾਈਨ ਹੋਣੇ ਸਨ ਪਰ ਨਿਰਧਾਰਤ ਪ੍ਰੋਗਰਾਮ ਤੋਂ ਇਕ ਦਿਨ ਪਹਿਲਾਂ ਹੀ ਫਰਾਂਸ ਦੇ ਪੈਲੇਸ ਵਿਚ ਇਸ ‘ਤੇ ਦਸਤਖਤ ਕਰ ਦਿੱਤੇ ਗਏ।

ਟਰੰਪ ਅਨੁਸਾਰ ਯੁੱਧ ਖਤਮ ਕਰਨਾ, ਹੋਰਮੁਜ਼ ਨੂੰ ਖੋਲ੍ਹਣਾ ਤੇ ਈਰਾਨ ਨੂੰ ਪ੍ਰਮਾਣੂ ਹਥਿਆਰ ਤੋਂ ਰੋਕਣਾ ਉਨ੍ਹਾਂ ਦਾ ਟੀਚਾ ਸੀ, ਜੋ ਪੂਰਾ ਹੋ ਗਿਆ ਹੈ। ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਨੇ ਅਮਰੀਕਾ ਨਾਲ ਹੋਏ ਸਮਝੌਤੇ ਦਾ ਉਲਘਣ ਕੀਤਾ ਤਾਂ ਉਸ ‘ਤੇ ਫਿਰ ਤੋਂ ਬੰਬਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਈਰਾਨ ਨੂੰ ਪ੍ਰਮਾਣੂ ਹਥਿਆਰ ਹਾਸਲ ਨਹੀਂ ਕਰਨ ਦੇਣਗੇ। ਦੱਸ ਦੇਈਏ ਕਿ ਅਮਰੀਕਾ-ਈਰਾਨ ਸਮਝਤੇ ਦੇ ਖਰੜੇ ਵਿਚ ਯੁੱਧ ਖਤਮ ਕਰਨ, ਹੋਰਮੁਜ਼ ਖੋਲ੍ਹਣ, ਤੇਲ ਨਿਰਯਾਤ, ਪ੍ਰਤੀਬੰਧਾਂ ਤੋਂ ਰਾਹਤ ਤੇ ਫੰਡ ਜਾਰੀ ਕਰਨ ਸਣੇ 14 ਪੁਆਇੰਟਸ ‘ਤੇ ਸਹਿਮਤੀ ਬਣੀ ਹੈ।

LEAVE A REPLY

Please enter your comment!
Please enter your name here