
ਮਿਸਰ (ਦ ਸਟੈਲਰ ਨਿਊਜ਼)। ਭਾਰਤ ਦੇ ਪੈਰਾ ਪਾਵਰਲਿਫਟਰ ਜੋਬੀ ਮੈਥਿਊ ਨੇ ਮਿਸਰ ਦੇ ਕਾਹਿਰਾ ’ਚ ਹੋਈ ਪੈਰਾ ਪਾਵਰਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਮੈਥਿਊ ਨੇ ਸੋਮਵਾਰ ਨੂੰ ਲੀਜੈਂਡਸ ਵਰਗ ’ਚ ਇਹ ਤਗ਼ਮਾ ਆਪਣੇ ਨਾਮ ਕੀਤਾ। ਮੈਥਿਊ ਨੇ ਪਹਿਲੀ ਕੋਸ਼ਿਸ਼ ਵਿੱਚ 147 ਕਿੱਲੋ ਭਾਰ ਚੁੱਕਿਆ ।

ਦੂਜੀ ਵਾਰ 148 ਕਿੱਲੋ ਭਾਰ ਚੁੱਕਿਆ ਤੇ ਇਹੀ ਲੈਅ ਬਰਕਰਾਰ ਰੱਖਦਿਆਂ ਆਖਰੀ ਕੋਸ਼ਿਸ਼ ਵਿੱਚ ਉਸਨੇ 152 ਕਿੱਲੋ ਭਾਰ ਚੁੱਕ ਕੇ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕੀਤਾ। ਮੈਥਿਊ ਨੇ ਦੋ ਮਹੀਨੇ ਪਹਿਲਾਂ ਪੇਈਚਿੰਗ ’ਚ ਵਿਸ਼ਵ ਕੱਪ ’ਚ ਕੀਤਾ ਸੀ।












