Sunday, November 1, 2026
Home Latest ਪਿਤਾ ਨੂੰ ਮਿਲਣ ਗਏ ਹਰਸ਼ਪ੍ਰੀਤ ਦੀ ਝੀਲ ਵਿੱਚ ਡੁੱਬਣ ਕਾਰਨ ਮੌਤ, ਸਾਲ...

ਪਿਤਾ ਨੂੰ ਮਿਲਣ ਗਏ ਹਰਸ਼ਪ੍ਰੀਤ ਦੀ ਝੀਲ ਵਿੱਚ ਡੁੱਬਣ ਕਾਰਨ ਮੌਤ, ਸਾਲ ਪਹਿਲਾਂ ਗਿਆ ਸੀ ਜਰਮਨੀ  

ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਬਾਬਾ ਬਕਾਲਾ ਦੇ ਪਿੰਡ ਬੁੱਢਾ ਥੇਹ ਵਿੱਚ ਉਸ ਸਮੇਂ ਸਮਸਨੀ ਫੈਲ ਗਈ ਜਦੋਂ ਜਰਮਨੀ ਗਏ ਨੌਜ਼ਵਾਨ ਦੀ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਹਰਸ਼ਪ੍ਰੀਤ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਰਸ਼ਪ੍ਰੀਤ ਆਪਣੇ ਪਿਤਾ ਨੂੰ ਮਿਲਣ  ਲਈ 1 ਸਾਲ ਪਹਿਲਾਂ ਜਰਮਨੀ ਗਿਆ ਸੀ।

Advertisements

ਜਾਣਕਾਰੀ ਦਿੰਦੇ ਹਰਸ਼ਪ੍ਰੀਤ ਦੀ ਮਾਂ ਨੇ ਦੱਸਿਆ ਕਿ ਹਰਸ਼ਪ੍ਰੀਤ ਆਪਣੇ ਦੋਸਤਾਂ ਨਾਲ ਤੈਰਾਕੀ ਲਈ ਝੀਲ ਤੇ ਗਿਆ ਸੀ ਤੇ ਕਥਿਤ ਤੌਰ ਤੇ ਉਹ ਝੀਲ ਵਿੱਚ ਡੁੱਬ ਗਿਆ ਅਤੇ ਉਸਨੂੰ ਬਚਾਇਆ ਨਹੀਂ ਜਾ ਸਕਿਆ। ਪੀੜਤ ਪਰਿਵਾਰ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਹਰਸ਼ਪ੍ਰੀਤ ਦੀ ਦੇਹ ਨੂੰ ਭਾਰਤ ਵਾਪਸ ਲਿਆਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੀਆਂ ਧਾਰਮਿਕ ਪਰੰਪਰਾਵਾਂ ਅਨੁਸਾਰ ਉਸਦਾ ਅੰਤਿਮ ਸੰਸਕਾਰ ਕਰ ਸਕਣ।

LEAVE A REPLY

Please enter your comment!
Please enter your name here