
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਦੇ ਅੰਦਰ ਚੱਲ ਰਹੇ ਸਰਕਾਰੀ ਕਾਲਜ ਸੈਨਿਕ ਇੰਸਟੀਚਿਊਟ ਆਫ ਮੈਨਜਮੈਂਟ ਐਂਡ ਟੈਕਨੋਲੋਜੀ,ਹਸ਼ਿਆਰਪੁਰ ਕੈਂਪਸ ਜੋ ਕੇ ਵਿਭਾਗ ਵੱਲੋ ਹੋਰ ਕਈ ਜਿਲ੍ਹਿਆਂ ਵਿੱਚ ਚਲਾਏ ਜਾ ਰਹੇ ਸੈਨਿਕ ਇੰਸਟੀਚਿਊਟ ਆਫ ਮੈਨਜਮੈਂਟ ਐਂਡ ਟੈਕਨੋਲੋਜੀ ਦਾ ਨੋਡਲ ਆਫਿਸ ਵੀ ਹੈ ਤੇ ਆਈ.ਕੇ.ਜੀ. ਪੰਜਾਬ ਟੈਕਨਿਕਲ ਯੂਨੀਵਰਸਿਟੀ ਤੋ ਮਾਨਤਾ ਪ੍ਰਾਪਤ ਹੈ, ਵਿਖੇ ਕਾਲਜ ਦੇ ਨਵੇਂ ਅਕਾਦਮਿਕ ਸੈਸ਼ਨ 2026-27 ਦੀ ਸ਼ੁਭ ਸ਼ੁਰੂਆਤ ਦੇ ਮੌਕੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਲੈਂ ਕੇ ਨਵੇ ਸੈਸ਼ਨ ਦੀ ਆਰੰਭਤਾ ਕੀਤੀ ਗਈ।

ਕੈਂਪਸ ਡਾਇਰੈਕਟਰ-ਕਮ-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਮਾਂਡਰ(ਰਿਟਾ) ਬਲਜਿੰਦਰ ਸਿੰਘ ਵਿਰਕ ਨੇ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸ਼ਨ ਅਤੇ ਨੈਤਿਕ ਕਦਰਾ ਕੀਮਤਾਂ ਨਾਲ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਸੈਣੀ ਨੇ ਵਿਦਿਆਰਥੀਆਂ ਦੀ ਨਵੇਂ ਸੈਸ਼ਨ ਦੀ ਸਫਲਤਾ,ਵਿਦਿਆਰਥੀਆਂ ਦੀ ਚੰਗੀ ਸਹਿਤ, ਉਜਵਲ ਭਵਿਖ ਅਤੇ ਸੰਸਥਾ ਦੀ ਨਿਰੰਤਰ ਤਰੱਕੀ ਦੀ ਅਰਦਾਸ ਕੀਤੀ। ਕਾਲਜ ਦੇ ਸਟਾਫ ਵੱਲੋਂ ਆਏ ਹੋਏ ਵਿਦਿਆਰਥੀਆਂ ਨਾਲ ਜਾਣ ਪਹਿਚਾਣ ਕਰਕੇ ਉਹਨਾਂ ਨੂੰ ਇੰਸਟੀਚਿਊਟ ਦੀਆਂ ਆਉਣ ਵਾਲੀਆਂ ਗਤੀਵਿਧੀਆਂ ਦੇ ਰੂ-ਬ-ਰੂ ਕਰਵਾਇਆ ਗਿਆ। ਡਾ. ਨਰਿੰਦਰ ਕੁਮਾਰ (ਮੈਂਟਰ ਫਾਰ ਸਟੂਡੈਂਟ ਵੈਲਫੇਅਰ) ਅਤੇ ਪ੍ਰੌ. ਰੀਤੂ ਤਿਵਾਰੀ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਤੇ ਪ੍ਰੌ. ਸੁਖਵਿੰਦਰ ਸਿੰਘ, ਪ੍ਰੌ. ਜਸਵੀਰ ਸਿੰਘ,ਪ੍ਰੌ. ਚਾਂਦਨੀ ਸ਼ਰਮਾ,ਪ੍ਰੌ. ਸੰਦੀਪ ਕੌਰ, ਭਾਵਨਾ ਸ਼ਰਮਾ ਅਤੇ ਸਮੂਹ ਸਟਾਫ ਹਾਜਰ ਸਨ।











