Sunday, October 11, 2026
Home Crime ਨਸ਼ੀਲੀਆਂ ਗੋਲੀਆਂ ਸਣੇ ਪੁਰਹੀਰਾਂ ਦਾ ਅਮਨ ਕਾਬੂ, ਮਾਮਲਾ ਦਰਜ

ਨਸ਼ੀਲੀਆਂ ਗੋਲੀਆਂ ਸਣੇ ਪੁਰਹੀਰਾਂ ਦਾ ਅਮਨ ਕਾਬੂ, ਮਾਮਲਾ ਦਰਜ

 ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਥਾਣਾ ਇੰਡਸਟ੍ਰੀਅਲ ਫੋਕਲ ਪੁਆਇੰਟ ਪੁਰਹੀਰਾਂ ਦੇ ਅਧੀਨ ਪੈਂਦੇ ਏਰੀਆ ਵਿੱਚ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਇਕ ਆਰੋਪੀ ਨੂੰ 55 ਗੋਲੀਆਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਹ ਗੋਲੀਆਂ ਆਰੋਪੀ ਦੀ ਖੱਬੀ ਜੇਬ ਵਿੱਚੋਂ ਨਿਕਲੀਆ ਹਨ। ਪੁਲਿਸ ਵੱਲੋਂ ਆਰੋਪੀ ਦੀ ਪੁੱਛਗਿਛ ਕੀਤੀ ਜਾ ਰਹੀ ਹੈ।

Advertisements

ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਇਕ ਆਰੋਪੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ। ਦੋਸ਼ੀ ਦੀ ਪਹਿਚਾਣ ਅਮਰਜੀਤ ਸਿੰਘ ਉਰਫ ਅਮਨ ਨਿਵਾਸੀ ਵਾਰਡ 20 ਪੁਰਹੀਰਾਂ ਦੇ ਰੂਪ ਵਿਚ ਹੋਈ ਹੈ। ਉਹਨਾਂ ਕਿਹਾ ਕਿ  ਸੀਨੀਅਰ ਕਪਤਾਨ ਸੰਦੀਪ ਕੁਮਾਰ ਮਲਿਕ IPS ਦੇ ਨਿਰਦੇਸ਼ਾਂ ਤੇ ਮਾੜੇ ਅਤੇ ਭੈੜੇ ਅਨਸਰਾਂ ਦੇ ਖਿਲਾਫ ਮੁਹਿਮ ਜਾਰੀ ਰਹੇਗੀ। ਉਹਨਾਂ ਨੇ ਦੱਸਿਆ ਕਿ ਦੇਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here