
ਹਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰਮਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ-ਕਮ-ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵੱਲੋਂ ਮਿਤੀ 05 ਅਕਤੂਬਰ 2026 ਨੂੰ ਮਾਣਯੋਗ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ, ਜੈ ਕਿਸ਼ਨ ਸਿੰਘ ਰੌੜੀ ਜੀ ਦੇ ਦਫ਼ਤਰ ਦੇ ਨਜ਼ਦੀਕ, ਖਾਲਸਾ ਕਾਲਜ ਦੇ ਸਾਹਮਣੇ, ਸ਼੍ਰੀ ਆਨੰਦਪੁਰ ਸਾਹਿਬ ਰੋਡ, ਗੜ੍ਹਸ਼ੰਕਰ ਵਿਖੇ ਪਲੇਸਮੈਂਟ ਕੈਂਪ ਅਤੇ ਸਵੈ-ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਜਾਵੇਗਾ।

ਇਸ ਪਲੇਸਮੈਂਟ ਕੈਂਪ ਵਿੱਚ ਕੁਆਂਟੰਮ ਪੇਪਰ ਮਿੱਲ ਸੈੱਲਾ, ਜੀ.ਐਨ.ਏ. ਫੈਕਟਰੀ ਮੇਹਟੀਆਣਾ, ਡੀ-ਮਾਰਟ ਨਵਾਂਸ਼ਹਿਰ, ਅਜਾਈਲ ਹਰਬਲ ਅਤੇ ਚੈੱਕਮੇਟ ਸਕਿਊਰਿਟੀ ਕੰਪਨੀ ਵੱਲੋਂ ਭਾਗ ਲਿਆ ਜਾ ਰਿਹਾ ਹੈ। ਇਸ ਪਲੇਸਮੈਂਟ ਕੈਂਪ ਵਿੱਚ ਇਨ੍ਹਾਂ ਕੰਪਨੀਆਂ ਵੱਲੋਂ ਘੱਟੋ-ਘੱਟ ਦਸਵੀਂ, ਬਾਰਵੀਂ, ਗ੍ਰੈਜੂਏਸ਼ਨ ਪਾਸ ਤੇ ਆਈ.ਟੀ.ਆਈ. (ਫਿਟਰ, ਇਲੈੱਕਟ੍ਰੀਸ਼ਨ ਤੇ ਇੰਸਟ੍ਰੂਮੈਂਟੇਸ਼ਨ ਟ੍ਰੇਡਜ਼) ਪਾਸ ਪ੍ਰਾਰਥੀਆਂ ਦੀ ਹੈਲਪਰ, ਟੇਲਰ, ਮਸ਼ੀਨ ਓਪਰੇਟਰ, ਸੇਲਜ਼ ਐਡਵਾਈਜ਼ਰ, ਸੇਲਜ਼ ਤੇ ਟੈਕਨੀਸ਼ੀਅਨ, ਰੀਲੇਸ਼ਨਸ਼ਿਪ ਮੈਨੇਜਰ, ਵੈਲਨੈੱਸ ਐਡਵਾਈਜ਼ਰ, ਪੈੱਕਰ, ਕੈਸ਼ੀਅਰ, ਸੇਲਜ਼ ਐਸੋਸ਼ੀਏਟਸ, ਟੀਚਰ ਤੇ ਸਕਿਊਰਿਟੀ ਗਾਰਡ ਦੀ ਅਸਾਮੀ ਲਈ ਭਰਤੀ ਕੀਤੀ ਜਾਵੇਗੀ। ਇਨ੍ਹਾਂ ਕੰਪਨੀਆਂ ਵੱਲੋਂ ਭਰਤੀ ਕੀਤੇ ਜਾਣ ਵਾਲੇ ਪ੍ਰਾਰਥੀਆਂ ਨੂੰ 10000-25000/- ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਇਸ ਦੇ ਲਈ ਉਮੀਦਵਾਰ ਦੀ ਉਮਰ ਹੱਦ 18 ਤੋਂ 35 ਹੋਣੀ ਚਾਹੀਦੀ ਹੈ।
ਇਸ ਪਲੇਸਮੈਂਟ ਕੈਂਪ ਤੋਂ ਇਲਾਵਾ ਸਵੈ-ਰੋਜ਼ਗਾਰ ਕੈਂਪ ਵੀ ਲਗਾਇਆ ਜਾ ਰਿਹਾ ਹੈ। ਇਸ ਸਵੈ-ਰੋਜ਼ਗਾਰ ਕੈਂਪ ਵਿੱਚ ਜਿਲ੍ਹਾ ਲੀਡ ਬੈਂਕ, ਜਿਲ੍ਹਾ ਉਦਯੋਗ ਕੇਂਦਰ ਤੇ ਐਸ.ਸੀ. ਕਾਰਪੋਰੇਸ਼ਨ ਦਫਤਰ ਹੁਸ਼ਿਆਰਪੁਰ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ, ਇਨ੍ਹਾਂ ਵਿਭਾਗਾਂ ਵੱਲੋਂ ਇਸ ਕੈਂਪ ਵਿੱਚ ਹਾਜ਼ਰ ਹੋਏ ਚਾਹਵਾਨ ਪ੍ਰਾਰਥੀਆਂ ਦੀ ਮੌਕੇ ਤੇ ਹੀ ਸਵੈ-ਰੋਜ਼ਗਾਰ ਸਬੰਧੀ ਲੋਨ ਲੈਣ ਲਈ ਰਜਿਸਟ੍ਰੇਸ਼ਨ ਕੀਤੀ ਜਾਵੇਗੀ।
ਚਾਹਵਾਨ ਯੋਗ ਪ੍ਰਾਰਥੀ ਮਿਤੀ 05 ਅਕਤੂਬਰ 2026 ਦਿਨ ਸੋਮਵਾਰ ਨੂੰ ਸਵੇਰੇ 10:00 ਵਜੇ ਮਾਣਯੋਗ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ, ਜੈ ਕਿਸ਼ਨ ਸਿੰਘ ਰੌੜੀ ਜੀ ਦੇ ਦਫ਼ਤਰ ਦੇ ਨਜ਼ਦੀਕ, ਖਾਲਸਾ ਕਾਲਜ ਦੇ ਸਾਹਮਣੇ, ਸ਼੍ਰੀ ਆਨੰਦਪੁਰ ਸਾਹਿਬ ਰੋਡ, ਗੜ੍ਹਸ਼ੰਕਰ ਵਿਖੇ ਆਪਣੇ ਰਿਜਿਊਮ ਦੀਆਂ 3-4 ਕਾਪੀਆਂ ਸਮੇਤ ਇਸ ਪਲੇਸਮੈਂਟ ਕੈਂਪ ਅਤੇ ਸਵੈ-ਰੋਜ਼ਗਾਰ ਕੈਂਪ ਵਿਚ ਹਿੱਸਾ ਲੈ ਸਕਦੇ ਹਨ ਅਤੇ ਇਸ ਭਰਤੀ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਨ।












