
ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਸਬ ਨੈਸ਼ਨਲ ਪਲੱਸ ਪੋਲੀਉ ਰਾਉਡ ਦੌਰਾਨ ਜਿਲੇ ਵਿੱਚ ਪਰਵਾਸੀ ਅਬਾਦੀ ਨਾਲ ਸਬੰਧਿਤ 0 ਤੋਂ 5 ਸਾਲ ਤੱਕ 22381 ਬੱਚਿਆਂ ਨੂੰ ਪੰਜ ਅਗਸਤ ਤੋ ਪੋਲੀਉ ਰੋਧਿਕ ਬੂਦਾਂ ਪਿਲਾਉਣ ਲਈ 172 ਟੀਮਾਂ ਦਾ ਗਠਨ ਕੀਤਾ ਗਿਆ ਹੈ । ਇਹ ਜਾਣਕਾਰੀ ਸਿਵਲ ਸਰਜਨ ਡਾ ਰੇਨੂੰ ਸੂਦ ਵੱਲੋ ਇਹ ਮੁਹਿੰਮ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਦੌਰਾਨ ਦਿੱਤੀ ਉਹਨਾਂ ਦੱਸਿਆ ਕਿ ਭਾਵੇ ਭਾਰਤ ਵਿੱਚ 2011 ਤੋ ਬਆਦ ਪੋਲੀਉ ਦਾ ਕੋਈ ਵੀ ਕੇਸ ਨਹੀ ਮਿਲਿਆ ਪਰ ਫਿਰ ਵੀ ਸਾਡੇ ਗੁਆਢੀ ਦੇਸ਼ ਪਕਿਸਤਾਨ ਵਿੱਚ ਪੋਲੀਉ ਦੇ ਕੇਸ ਅਜੇ ਵੀ ਮਿਲ ਰਹੇ ਹਨ । ਭਾਰਤ ਦਾ ਪੋਲੀਉ ਮੁਕੱਤ ਦੇਸ਼ ਦਾ ਦਰਜਾ ਸਥਿਰ ਰੱਖਣ ਲਈ ਆਪਣੇ ਬੱਚਿਆਂ ਨੂੰ ਪੋਲੀਉ ਦੀਆਂ ਬੂੰਦਾ ਜਰੂਰ ਪਿਲਾਉਣੀਆਂ ਚਾਹਦੀਆਂ ਹਨ ।

ਜਿਲੇ ਦੇ 121 ਭੱਠੇ ਅਤੇ 17140 ਝੁਗੀ ਝੋਪੜੀ ਤੇ ਰਹਿ ਰਰੇ ਪਰਵਾਸੀ ਪਰਿਵਾਰ ਦੇ ਬੱਚਿਆਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਘਰ ਘਰ ਜਾਂ ਕਿ ਇਹ ਬੂੰਦਾ ਪਿਲਾਉਣਗੇ ।ਟੀਮਾਂ ਦੇ ਕੰਮ ਦਾ ਨਿਰੀਖਣ ਕਰਨ ਲਈ 41 ਸੁਪਰਵਾਈਜਰ ਲਗਾਏ ਗਏ ਹਨ । ਉਹਨਾਂ ਦੱਸਿਆ ਕਿ ਇਸ ਸਬੰਧੀ ਲੋਕਾਂ ਜਾਗਰੂਕਤਾ ਲਈ ਬੈਨਰ ਅਤੇ ਸ਼ਹਿਰੀ ਖੇਤਰ ਵਿੱਚ ਮਾਇਕਿੰਗ ਕਰਵਾਕੇ ਲੋਕਾਂ ਨੂੰ ਲਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਦੇਣ ਲਈ ਪ੍ਰੇਰਤ ਕੀਤਾ ਜਾਵੇਗਾ ਪ੍ਰੈਸ ਰਾਹੀ ਸਵੈ ਸੇਵੀ ਸੰਸਥਵਾਂ ਅਤੇ ਲੋਕਾਂ ਨੂੰ ਅਪੀਲ ਕਰਦੇ ਹੋਏ ਉਹਨਾਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਘਰ ਘਰ ਵਿਜਟ ਦੌਰਾਨ ਅਪਣਾ ਸਹਿਯੋਗ ਕਰਨ











