ਸਰਕਟ ਹਾਊਸ ਦੀ ਬੁਕਿੰਗ ਕਰਨ ਵਾਲਾ ਪੋਰਟਲ ਰਹੇਗਾ 6 ਦਿਨ ਲਈ ਬੰਦ

ਚੰਡੀਗੜ (ਦਾ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਸਰਕਟ ਹਾਉਸ ਅਤੇ ਦਿੱਲੀ ਸਥਿਤ ਪੰਜਾਬ ਭਵਨ ਦੀ ਆਨ ਲਾਈਨ ਬੁਕਿੰਗ ਕਰਨ ਵਾਲਾ ਪੋਰਟਲ ਮਿਤੀ 21 ਤੋਂ 26-09-2018 (ਛੇ ਦਿਨ ਲਈ) ਬੰਦ ਰਹੇਗੀ।
ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਪੋਰਟਲ ਡਾਟਾ ਸੈਂਟਰ ਤਬਦੀਲ ਕਰਨ ਕਰਕੇ ਬੰਦ ਰਹੇਗੀ ਜਾ ਜਿਸ ਕਾਰਨ ਆਨਲਾਈਨ ਬੁਕਿੰਗ ਰਾਹੀ ਪੰਜਾਬ ਸਰਕਾਰ ਦੇ ਸਰਕਟ ਹਾਉਸ ਅਤੇ ਦਿੱਲੀ ਸਥਿਤ ਪੰਜਾਬ ਭਵਨ ਦੀ ਬੁਕਿੰਗ ਨਹੀਂ ਹੋ ਸਕੇਗੀ ਅਤੇ ਇਹਨਾਂ ਦਿਨਾਂ ਦੌਰਾਨ ਸਰਕਟ ਹਾਉਸਾਂ ਦੇ ਸੁਪਰਵਾਈਜਿਰ ਆਪਣੇ ਪੱਧਰ ਰਿਜਰਵੇਸ਼ਨ ਦਾ ਢੁਕਵਾ ਪ੍ਰਬੰਧ ਕਰਨ ਅਤੇ ਜੇਕਰ ਸਰਕਾਰ ਦੀ ਤਰਫੋ ਕੋਈ ਨਿਰਦੇਸ਼ ਪ੍ਰਾਪਤ ਹੁੰਦੀ ਹੈ ਤਾਂ ਉਸ ਅਨੁਸਾਰ ਪਹਿਲ ਦੇ ਅਧਾਰ ਤੇ ਅੰਕਮੋਡੇਸ਼ਨ ਮੁਹੱਈਆਂ ਕਰਵਾਈ ਜਾਵੇ।

Advertisements

LEAVE A REPLY

Please enter your comment!
Please enter your name here