6 ਦਿਨ ਤੋਂ ਲਾਪਤਾ ਬਲਵੀਰ ਦੀ ਬਿਸਤ ਦੁਆਬ ਨਹਿਰ ਚੋਂ ਮਿਲੀ ਲਾਸ਼

ਹੁਸ਼ਿਆਰਪੁਰ/ਮਾਹਿਲਪੁਰ (ਦਾ ਸਟੈਲਰ ਨਿਊਜ਼)ਰਿਪੋਰਟ: ਗੁਰਜੀਤ ਸੋਨੂੰ। ਬਿਸਤ ਦੁਆਬ ਨਹਿਰ ਵਿੱਚ ਨਡਾਲੋਂ ਪੁਲ ਦੇ ਥੱਲੇ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਮੇਹਟੀਆਣਾ ਬਲਵਿੰਦਰ ਪਾਲ ਨੇ ਦੱਸਿਆ ਕਿ ਨਡਾਲੋਂ ਪਿੰਡ ਦੇ ਮੋੜ ਤੇ ਬਣੇ ਪੁਲ ਥੱਲੇ ਨਹਿਰ ਵਿੱਚ ਇੱਕ ਨੌਜਵਾਨ ਦੀ ਲਾਸ਼ ਨੂੰ ਰਾਹਗੀਰਾਂ ਨੇ ਦੇਖਿਆ ਤਾਂ ਉਹਨਾਂ ਇਸ ਦੀ ਸੂਚਨਾ ਪੁਲਿਸ ਚੋਂਕੀ ਅਜਨੋਹਾ ਨੂੰ ਦਿੱਤੀ।

Advertisements

ਜਿਸ ਤੇ ਉਹਨਾਂ ਸਮੇਤ ਪੁਲਿਸ ਪਾਰਟੀ ਚੋਂਕੀ ਅਜਨੋਹਾ ਇੰਚਾਰਜ਼ ਮੋਹਣ ਲਾਲ ਨਾਲ ਘਟਨਾ ਵਾਲੀ ਥਾਂ ਤੇ ਪਹੁੰਚੇ ਤੇ ਪਾਣੀ ਵਿੱਚ ਮੂੰਧੇ ਮੁੱਹ ਡਿੱਗੀ ਹੋਈ ਲਾਸ਼ ਨੂੰ ਬਾਹਰ ਕਢਾਇਆ ਤਾਂ ਉਸ ਦੀ ਪਛਾਣ ਬਲਵੀਰ ਸਿੰਘ (45 ਸਾਲ) ਪੁੱਤਰ ਕੁਲਵਰਨ ਸਿੰਘ ਵਾਸੀ ਬਿੰਜੋ ਦੇ ਰੂਪ ਵਿੱਚ ਹੋਈ। ਬਲਵੀਰ ਸਿੰਘ ਦੇ ਪਿਤਾ ਕੁਲਵਰਨ ਸਿੰਘ ਨੇ ਦੱਸਿਆ ਕਿ ਬਲਵੀਰ ਸਿੰਘ ਕਰੀਬ ਇੱਕ ਸਾਲ ਪਹਿਲਾਂ ਵਿਦੇਸ਼ ਤੋਂ ਆਇਆ ਸੀ ਤੇ ਪਿਛਲੇ ਕਰੀਬ 5-6 ਦਿਨਾਂ ਤੋਂ ਲਾਪਤਾ ਸੀ ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਚੋਂਕੀ ਕੋਟ ਫਤੂਹੀ ਵਿਖੇ ਦਰਜ ਕਰਵਾਈ ਹੋਈ ਸੀ।

ਉਹਨਾੰ ਕਿਹਾ ਕਿ ਉਹ ਕਈ ਦਿਨਾਂ ਤੋਂ ਉਸ ਨੂੰ ਲੱਭ ਰਹੇ ਸਨ ਪਰ ਅੱਜ ਉਸ ਦੀ ਲਾਸ਼ ਨਹਿਰ ਵਿੱਚੋਂ ਮਿਲੀ ਹੈ। ਏ ਐਸ.ਆਈ ਅਜਨੋਹਾ ਮੋਹਣ ਲਾਲ ਨੇ ਦੱਸਿਆ ਕਿ 174 ਦੀ ਕਾਰਵਾਈ ਕਰਕੇ ਪੋਸਟ ਮਾਰਟਮ ਕਰਵਾਉਣ ਲਈ ਲਾਸ਼ ਨੂੰ ਹੁਸ਼ਿਆਰਪੁਰ ਭੇਜ ਦਿੱਤਾ ਗਿਆ ਹੈ। 

LEAVE A REPLY

Please enter your comment!
Please enter your name here