
ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਇੰਚਾਰਜ ਚੇਅਰਪਰਸਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪ੍ਰਿਆ ਸੂਦ ਦੀ ਅਗਵਾਈ ਹੇਠ ਸੀ.ਜੇ.ਐਮ.- ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸੁਚੇਤਾ ਅਸੀਸ਼ ਦੇਵ ਵਲੋਂ ਜੁਵੇਨਾਈਲ ਹੋਮ, ਬਲਾਇੰਡ ਸਕੂਲ ਬਾਹੋਵਾਲ, ਆਸ਼ਾ ਕਿਰਨ ਸਪੈਸ਼ਲ ਸਕੂਲ ਅਤੇ ਨਵਚੇਤਨਾ ਸਕੂਲ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਹਨਾਂ ਆਸ਼ਾ ਕਿਰਨ ਸਕੂਲ ਵਿਖੇ ਨਿਰੀਖਣ ਦੌਰਾਨ ਸਪੈਸ਼ਲ ਬੱਚਿਆਂ ਨੂੰ ਪਰੋਸੇ ਜਾਣ ਵਾਲੇ ਖਾਣੇ ਦੀ ਜਾਂਚ ਕੀਤੀ।

ਇਸ ਮੌਕੇ ਉਹਨਾਂ ਬੱਚਿਆਂ ਦੁਆਰਾ ਬਣਾਈਆਂ ਗਈਆਂ ਪੇਂਟਿੰਗ, ਸ਼ਗਨ ਲਿਫ਼ਾਫੇ, ਅਗਰਬੱਤੀਆਂ ਅਤੇ ਮੋਮਬੱਤੀਆਂ ਆਦਿ ਦੇ ਕੰਮ ਦੀ ਪ੍ਰਸੰਸ਼ਾ ਕੀਤੀ। ਇਸ ਤੋਂ ਇਲਾਵਾ ਸੁਚੇਤਾ ਅਸ਼ੀਸ਼ ਦੇਵ ਨੇ ਉਕਤ ਸੰਸਥਾਵਾਂ ਦੇ ਕੰਮ-ਕਾਜ ਦਾ ਨਿਰੀਖਣ ਕੀਤਾ ਅਤੇ ਇਹਨਾਂ ਸੰਸਥਾਵਾਂ ਵਿਖੇ ਰਹਿ ਰਹੇ ਬੱਚਿਆਂ/ਵਿਅਕਤੀਆਂ ਦਾ ਹਾਲ-ਚਾਲ ਪੁੱਛਿਆ ਅਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਮੌਕੇ ‘ਤੇ ਹੀ ਹੱਲ ਕੀਤਾ। ਇਸ ਮੌਕੇ ਉਕਤ ਸੰਸਥਾਵਾਂ ਦੇ ਸਟਾਫ਼ ਤੋਂ ਇਲਾਵਾ ਪੀ.ਐਲ.ਵੀ. ਪਵਨ ਕੁਮਾਰ ਵੀ ਹਾਜ਼ਰ ਸਨ।












