ਐਨ.ਆਰ.ਆਈ ਹਰਪ੍ਰੀਤ ਵਲੋਂ 135 ਲੋੜਵੰਦ ਵਿਦਿਆਰਥੀਆਂ ਨੂੰ ਵੰਡੇ ਬੂਟ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਰਿਪੋਰਟ: ਪੁਸ਼ਪਿੰਦਰ। ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਬੱਸੀ ਗੁਲਾਮ ਹੂਸੈਨ ਵਿੱਚ ਐਨ.ਆਰ.ਆਈ. ਹਰਪ੍ਰੀਤ ਸਿੰਘ ਵਲੋਂ 135 ਲੋੜਵੰਦ ਵਿਦਿਆਰਥੀਆਂ ਨੂੰ ਬੂਟ ਅਤੇ ਸਕੂਲ ਨੂੰ ਚਿੱਟੇ ਬੋਰਡ ਦਿੱਤੇ ਗਏ। ਇਸ ਮੌਕੇ ਤੇ ਐਨ.ਆਰ.ਆਈ ਦੇ ਭਰਾ ਦਲਵੀਰ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਉਹਨਾਂ ਦਾ ਪਰਿਵਾਰ ਭਵਿੱਖ ਵਿੱਚ ਵੀ ਸਕੂਲ ਦੇ ਬੱਚਿਆ ਲਈ ਹਰ ਤਰਾਂ ਦੀ ਸਹਾਇਤਾ ਕਰਦਾ ਰਹੇਗਾ।

Advertisements

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਕਸ਼ਮੀਰੀ ਲਾਲ ਵਲੋਂ ਐਨ.ਆਰ.ਆਈ. ਪਰਿਵਾਰ ਦਾ ਧੰਨਵਾਦ ਕਰਦਿਆ ਕਿਹਾ ਕਿ ਅਸੀਂ ਆਸ ਰੱਖਦੇ ਹਾਂ ਕਿ ਹੋਰ ਵੀ ਐਨ.ਆਰ.ਆਈ ਪਰਿਵਾਰ ਇਸੇ ਤਰਾਂ ਹੀ ਸਕੂਲ ਨੂੰ ਸਹਾਇਤਾ ਦਿੰਦੇ ਰਹਿਣਗੇ। ਇਸੇ ਤਰਾਂ ਸ਼ਹੀਦ ਭਗਤ ਸਿੰਘ ਸੈਨਾ ਵਲੋਂ ਵੀ ਹਰ ਤਰਾਂ ਦਾ ਸਹਿਯੋਗ ਸਮੇਂ-ਸਮੇਂ ਤੇ ਮਿਲਦਾ ਰਹਿੰਦਾ ਹੈ। ਇਸ ਮੌਕੇ ਤੇ ਸਕੂਲ ਦੇ ਅਧਿਆਪਕ ਨੰਦ ਰਾਮ, ਦਵਿੰਦਰ ਕੁਮਰ, ਮੈਡਮ ਨੀਲਮ ਦੇਵੀ, ਮੈਡਮ ਬਲਵਿੰਦਰ ਕੌਰ ਆਦਿ ਹਾਜਿਰ ਸਨ।

LEAVE A REPLY

Please enter your comment!
Please enter your name here