ਸਰਕਾਰੀ ਪੋਲੀਟੈਕਨਿਕ ਕਾਲਜ ਵਿਖੇ ਸੈਮੀਨਾਰ ਆਯੋਜਿਤ, ਪੋਸਟਰ ਬਨਾਉਣ ਦੇ ਕਰਵਾਏ ਮੁਕਾਬਲੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤਮੰਦ ਪੰਜਾਬ ਦੀ ਸਿਰਜਨਾ ਲਈ ਅਤੇ ਨਸ਼ਿਆ ਦੀ ਅਲਾਮਤ ਨੂੰ ਖਤਮ ਕਰਨ ਸਬੰਧੀ ਸਰਕਾਰੀ ਪੋਲੀਟੈਕਨਿਕ ਕਾਲਜ ਵਿਖੇ ਸੈਮੀਨਾਰ ਅਤੇ ਪੋਸਟਰ ਬਣਾਉਣ ਸਬੰਧੀ ਮੁਕਾਬਲੇ ਕਰਵਾਏ ਗਏ। ਇਸ ਵਿੱਚ ਨੌਜਵਾਨ ਵਰਗ ਨੂੰ ਸਮਾਜ ਸੇਵਾ ਲਈ ਉਤਸ਼ਾਹਿਤ ਕਰਨ, ਮਨੁੱਖ ਕਦਰਾਂ ਕੀਮਤਾਂ ਅਤੇ ਨਸ਼ਿਆ ਦੀ ਅਲਾਮਤ ਤੋਂ ਦੂਰ ਰਹਿਣ, ਏਡਸ ਸਬੰਧੀ ਜਾਗਰੂਕਤਾ ਅਤੇ ਖੂਨਦਾਨ ਮਹਾਦਾਨ ਸਬੰਧੀ ਪੋਲੀਟੈਕਨਿਕ ਕਾਲਜ ਵਿਖੇ ਸਥਾਪਤ ਰੈਡ ਰੀਬਨ ਕਲੱਬ ਅਤੇ ਕੋਮੀ ਸੇਵਾ ਯੋਜਨਾ ਇਕਾਈ ਅਤੇ ਕਾਲਜ ਵਿਖੇ ਸਥਾਪਤ ਸੋਸ਼ਲ ਅਵੇਅਰਨੈਸ ਕਲੱਬ ਵਲੋਂ ਇਕ ਸੈਮੀਨਾਰ ਅਤੇ ਪੋਸਟਰ ਬਣਾਉਣ ਸਬੰਧੀ ਮੁਕਾਬਲੇ ਕਰਵਾਏ ਗਏ ।

Advertisements

ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਰਚਨਾ ਕੋਰ ਨੇ ਸੰਬੋਧਨ ਕਰਦਿਆ ਕਿਹਾ ਕਿ ਨੋਜਵਾਨ ਵਰਗ ਦੇਸ਼ ਦਾ ਭਵਿੱਖ ਹੁੰਦਾ ਹੈ ਅਤੇ ਚੰਗੇ ਭਵਿੱਖ ਲਈ ਨੋਜਵਾਨਾ ਦਾ ਸਿਹਤਮੰਦ ਹੋਣਾ ਬਹੁਤ ਜਰੂਰੀ ਹੈ ਤਾਂ ਕਿ ਸਿਹਤਮੰਦ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ । ਉਹਨਾ ਨੇ ਕਿਹਾ ਕਿ ਨੋਜਵਾਨ ਵਰਗ ਨੂੰ ਨਸ਼ਿਆ ਵਰਗੀ ਅਲਾਮਤ ਤੋਂ ਦੂਰ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ । ਪੋਸਟਰ ਬਣਾਉਣ ਸਬੰਧੀ ਮੁਕਾਬਲਿਆ ਵਿੱਚ ਸੰਦੀਪ ਕੋਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਮਨਪ੍ਰੀਤ ਕੋਰ ਨੇ ਸਿਹਮੰਦ ਪੰਜਾਬ ਦੀ ਸਿਰਜਨਾ ਵਿਸ਼ੇ ਤੇ ਭਾਸ਼ਣ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ । ਇਹਨਾਂ ਤੋਂ ਇਲਾਵਾ ਹਰਪ੍ਰੀਤ ਕੋਰ, ਮਨਦੀਪ ਸਿੰਘ, ਇੰਦਰਜੀਤ ਕੋਰ ਅਤੇ ਸੰਦੀਪ ਨੇ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ।

ਇਸ ਮੋਕੇ ਤੇ ਕਲੱਬ ਦੇ ਕਨਵੀਨਰ ਬਹਾਦਰ ਸਿੰਘ ਸੁਨੇਤ, ਮੈਂਬਰ ਪੰਕਜ ਚਾਵਲਾ, ਜ਼ਸਵੰਤ ਕੋਰ, ਅਵਤਾਰ ਚੰਦ ਅਤੇ ਕਿਸ਼ਨਪਾਲ ਹਾਜਰ ਸਨ । ਇਸ ਮੌਕੇ ਤੇ ਜੇਤੂ ਵਿਦਆਰਥੀਆਂ ਨੂੰ ਮੈਡਲ ਅਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਬਹਾਦਰ ਸਿੰਘ ਸੁਨੇਤ ਨੇ ਵਿਦਆਰਥੀਆਂ ਨੂੰ ਸਮਾਜ ਸੇਵੀ ਕਾਰਜਾ ਲਈ ਉਤਸ਼ਾਹਿਤ ਕਰਨ ਹਿਤ ਯੁਵਕ ਸੇਵਾਵਾਂ ਵਿਭਾਗ, ਜਿਲਾ ਸਿਹਤ ਵਿਭਾਗ ਅਤੇ ਜਿਲਾ ਪੁਲਿਸ ਦਾ ਧੰਨਵਾਦ ਕੀਤਾ। 

LEAVE A REPLY

Please enter your comment!
Please enter your name here