ਸੈਵਨ ਏ ਸਾਈਡ ਫੁੱਟਬਾਲ ਟੂਰਨਾਮੈਂਟ ਵਿੱਚ ਮੈਲੀ ਨੇ ਮਾਰੀ ਬਾਜੀ

ਮਾਹਿਲਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰ ਦੇ ਨਾਮ ਤੇ ਯੂਥ ਸਪੋਰਟਸ ਕਲੱਬ ਕਹਾਰਪੁਰ ਵਲੋਂ ਕਲੱਬ ਮੈਂਬਰਾਂ, ਸਰਵ ਪੱਖੀ ਵਿਕਾਸ ਕਮੇਟੀ, ਗ੍ਰਾਮ ਪੰਚਾਇਤ,  ਸਮੂਹ ਨਗਰ ਨਿਵਾਸੀ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸੈਵਨ ਏ ਸਾਈਡ ਫੁੱਟਬਾਲ ਟੂਰਨਾਂਮੈਂਟ ਕਰਵਾਇਆ ਗਿਆ। ਜਿਸ ਦੇ ਫਾਈਨਲ ਮੈਚ ਵਿੱਚ ਮੈਲੀ ਨੇ ਬੱਢੋਆਣ ਨੂੰ ਹਰਾ ਕੇ ਨਗਦ 18 ਹਜ਼ਾਰ ਰੁਪਏ ਤੇ ਜੇਤੂ ਟਰਾਫੀ ਤੇ ਕਬਜਾ ਕੀਤਾ। ਉੱਪ ਜੇਤੂ ਟੀਮ ਨੂੰ 15 ਹਜਾਰ ਰੁਪਏ ਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।

Advertisements

ਫਾਈਨਲ ਮੈਚ ਮੌਕੇ ਮੁੱਖ ਮਹਿਮਾਨ ਵਜੋਂ ਸੰਤ ਸਾਧੂ ਸਿੰਘ ਕਹਾਰਪੁਰ, ਸਰਵਣ ਸਿੰਘ ਫਿਲੋਰ, ਨਿਰਮਲ ਕੌਰ, ਸੁਰਜੀਤ ਬਾਂਸਲ ਮੈਨੇਜਰ ਯੈਸ ਬੈਂਕ, ਬਲਜੀਤ ਸਾਹਨੀ ਗੋਲਡੀ ਫੁੱਟਬਾਲਰ ਵਿਸ਼ੇਸ਼ ਤੋਰ ਤੇ ਹਾਜਰ ਹੋਏ ਤੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਕੁਰਸੀ ਰੇਸ, ਕੁੱਕੜ ਦੋੜ, ਸੰਗਲ ਤੋੜਨਾ ਆਦਿ ਰਵਾਇਤੀ ਖੇਡਾਂ ਵੀ ਕਰਵਾਈਆਂ ਗਈਆਂ।

ਇਸ ਮੌਕੇ ਪ੍ਰਧਾਨ ਜਗਜੀਤ ਸਿੰਘ, ਗਿਆਨ ਚੰਦ ਸਰਪੰਚ, ਮਨਜਿੰਦਰ ਸਿੰਘ ਪੰਚ, ਇੰਦਰਜੀਤ ਕੌਰ ਪੰਚ, ਭਜਨੋ ਪੰਚ, ਅੰਮ੍ਰਿਤਪਾਲ ਸਿੰਘ ਉੱਪ ਪ੍ਰਧਾਨ, ਕੁਸ਼ ਕੁਮਾਰ, ਰਣਜੀਤ ਸਿੰਘ, ਪਵਨ ਕੁਮਾਰ, ਰਾਮਪਾਲ, ਅਮਰੀਕ ਸਿੰਘ, ਮਨਪ੍ਰੀਤ ਸਿੰਘ, ਸਤਿੰਦਰਜੀਤ ਸਿੰਘ, ਸਨੀ ਕਲੇਰ, ਅਰਵਿੰਦ ਸਿੰਘ, ਸਰਬਜੀਤ ਸਿੰਘ, ਮਾਸਟਰ ਜਸਵੀਰ ਸਿੰਘ ਖਾਬੜਾ, ਮਾਸਟਰ ਕਰਮ ਸਿੰਘ, ਸੂਬੇਦਾਰ ਪ੍ਰਮਾਤਮਾ ਸਿੰਘ ਪ੍ਰਧਾਨ ਸਰਵ ਪੱਖੀ ਵਿਕਾਸ ਕਮੇਟੀ, ਗੁਰਮੀਤ ਸਿੰਘ, ਪੰਡਿਤ ਭੂਸ਼ਣ ਕੁਮਾਰ, ਪਲਵਿੰਦਰ ਸਿੰਘ, ਗੁਰਦਿਆਲ ਸਿੰਘ, ਚਰਨਜੀਤ ਸਿੰਘ, ਦਵਿੰਦਰ ਸਿੰਘ, ਪ੍ਰਗਟ ਸਿੰਘ ਖਾਬੜਾ ਅਸਟ੍ਰੇਲੀਆ, ਅਵਤਾਰ ਸਿੰਘ ਤਾਰੀ, ਪ੍ਰਬਜੋਤ ਸਿੰਘ ਖਾਬੜਾ, ਮਨਿੰਦਰ ਸਿੰਘ, ਖੁਸ਼ਹਾਲ ਸਿੰਘ ਸਮੇਤ ਇਲਾਕੇ ਦੇ ਖੇਡ ਪ੍ਰੇਮੀ ਹਾਜਰ ਸਨ।

LEAVE A REPLY

Please enter your comment!
Please enter your name here