Friday, October 9, 2026
Home Hoshiarpur 2015 ਤੋਂ ਚਿਲਡਰਨ ਹੋਮ ‘ਚ ਦਾਖਲ ਬੱਚੇ ਨੂੰ ਕੀਤਾ ਮਾਪਿਆਂ ਦੇ ਹਵਾਲੇ 

2015 ਤੋਂ ਚਿਲਡਰਨ ਹੋਮ ‘ਚ ਦਾਖਲ ਬੱਚੇ ਨੂੰ ਕੀਤਾ ਮਾਪਿਆਂ ਦੇ ਹਵਾਲੇ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੁਪਰਡੈਂਟ ਚਿਲਡਰਨ ਹੋਮ ਨਰੇਸ਼ ਕੁਮਾਰ ਨੇ ਦੱਸਿਆ ਕਿ 24 ਸਤੰਬਰ 2015 ਤੋਂ ਚਿਲਡਰਨ ਹੋਮ ਹੁਸ਼ਿਆਰਪੁਰ ਵਿਖੇ ਦਾਖਲ ਅਕਾਸ਼ ਨਾਂਅ ਦੇ ਬੱਚੇ ਨੂੰ ਬੀਤੇ ਦਿਨ ਉਸਦੇ ਮਾਪਿਆਂ ਦਾ ਪਤਾ ਲੱਗਣ ‘ਤੇ ਉਹਨਾਂ ਹਵਾਲੇ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਅਕਾਸ਼ ਦੇ ਘਰ ਦਾ ਪਤਾ ਉਸਦੇ ਮਾਤਾ-ਪਿਤਾ ਵਲੋਂ ਕਰਵਾਈ ਗਈ ਐਫ.ਆਈ.ਆਰ. ਤੋਂ ਲੱਗਾ।

Advertisements

ਉਹਨਾਂ ਕਿਹਾ ਕਿ ਲੁਧਿਆਣਾ ਵਾਸੀ ਉਸਦੇ ਮਾਤਾ-ਪਿਤਾ ਅਤੇ ਥਾਣਾ ਲਾਡੋਵਾਲ ਦੀ ਪੁਲਿਸ ਵਲੋਂ ਪੇਸ਼ ਕੀਤੇ ਦਸਤਾਵੇਜ਼ਾਂ ਨੂੰ ਦੇਖਣ ਉਪਰੰਤ ਬਾਲ ਭਲਾਈ ਕਮੇਟੀ ਹੁਸ਼ਿਆਪੁਰ ਨੇ ਬੱਚੇ ਨੂੰ ਮਾਤਾ-ਪਿਤਾ ਦੇ ਹਵਾਲੇ ਕਰਨ ਦੇ ਹੁਕਮ ਕਰਦਿਆਂ ਭਵਿੱਖ ਵਿੱਚ ਬੱਚੇ ਦਾ ਪੂਰਾ ਧਿਆਨ ਰੱਖਣ ਲਈ ਵੀ ਕਿਹਾ। ਇਸ ਮੌਕੇ ਬਾਲ ਭਲਾਈ ਕਮੇਟੀ ਮੈਂਬਰ ਜਗਮੀਤ ਸਿੰਘ ਸੇਠੀ, ਰਸ਼ਪਾਲ ਸਿੰਘ, ਨਾਲੰਦਾ ਸਰੋਆ, ਸ਼ਾਲਿਨੀ ਗੁਪਤਾ ਅਤੇ ਜੁਵੇਨਾਇਲ ਜਸਟਿਸ ਬੋਰਡ ਦੇ ਮੈਂਬਰ ਦੇਸ਼ ਗੌਤਮ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here