ਦੋਆਬਾ ਪਬਲਿਕ ਸਕੂਲ ਦੋਹਲਰੋਂ ਦਾ 10ਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਮਾਹਿਲਪੁਰ(ਦ ਸਟੈਲਰ ਨਿਊਜ਼)। ਸੀ.ਬੀ.ਐਸ.ਸੀ. ਬੋਰਡ ਵਲੋਂ ਐਲਾਨੇ 10ਵੀਂ ਦੇ ਨਤੀਜੇ ਵਿੱਚ ਦੋਆਬਾ ਪਬਲਿਕ ਸੀਨੀਅਰ ਸੰਕੈਡਰੀ ਸਕੂਲ ਦੋਹਲਰੋਂ (ਮਾਹਿਲਪੁਰ) ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆ ਮੈਨੇਜਿੰਗ ਡਾਇਰੈਕਟਰ ਹਰਜਿੰਦਰ ਸਿੰਘ ਗਿੱਲ, ਪ੍ਰਿੰ. ਅਰੁਣ ਗੁਪਤਾ ਨੇ ਦੱਸਿਆ ਹੈ ਕਿ ਸਕੂਲ ਵਿੱਚੋ ਸਾਹਿਲ ਕੁਮਾਰ ਪਰਮਾਰ ਨੇ 90 ਫੀਸਦੀ ਨੰਬਰ ਲੈ ਕੇ ਪਹਿਲਾ ਅਤੇ  ਅਭਿਨਵ ਸੰਧੂ ਨੇ 89 ਫੀਸਦੀ ਨੰਬਰ ਲੈ ਕੇ ਦੂਸਰਾ ਅਤੇ ਗਗਨਦੀਪ ਕੌਰ ਨੇ 86 ਫੀਸਦੀ ਨੰਬਰ ਲੈ ਕੇ ਤੀਸਰਾ ਸਥਾਨ ਪ੍ਰਾਪਤ ਕਰਕੇ ਇਲਾਕੇ, ਸਕੂਲ ਅਤੇ ਆਪਣਾ ਨਾਂਅ ਰੋਸ਼ਨ ਕੀਤਾ ਹੈ।

Advertisements

ਉਹਨਾਂ ਦੱਸਿਆ ਕਿ 50 ਵਿਦਿਆਰਥੀ ਨੇ ਪਹਿਲੇ, 32 ਨੇ ਦੂਸਰੇ ਅਤੇ 9 ਤੀਸਰੇ ਦਰਜੇ ‘ਚ ਪਾਸ ਹੋਏ। ਉਹਨਾਂ ਦੱਸਿਆ ਕਿ ਵਿਸ਼ੇ ਵਾਰ ਵਿਦਿਆਰਥੀਆਂ ਨੇ ਅੰਗਰੇਜ਼ੀ ‘ਚੋ 94, ਹਿਸਾਬ ‘ਚੋ 95, ਪੰਜਾਬੀ ‘ਚੋ 99 ਤੇ ਹਿੰਦੀ ‘ਚੋ 100 ਅੰਕ ਪ੍ਰਪਾਤ ਕੀਤੇ। ਇਸ ਮੌਕੇ ਐਮ ਡੀ ਹਰਜਿੰਦਰ ਸਿੰਘ ਗਿੱਲ , ਸੁਖਵਿੰਦਰ ਕੌਰ ਗਿੱਲ ਅਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਨੂੰ ਵਿਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੀਆਂ ਇਹਨਾਂ ਪ੍ਰਾਪਤੀਆਂ ਦਾ ਸਿਹਰਾ ਉਹਨਾਂ ਦੀ ਸਖਤ ਮਿਹਨਤ ਅਤੇ ਸਕੂਲ ਦੇ ਸਮੂਹ ਸਟਾਫ ਮਾਪਿਆਂ  ਨੂੰ ਜਾਂਦਾ ਹੈ। ਇਸ ਮੌਕੇ ਪੂਜਾ ਰਾਣੀ, ਅਜੇ ਕੁਮਾਰੀ, ਵਿਨੈ ਕੁਮਾਰ, ,ਜਸਦੀਪ ਸਿੰਘ, ਮੋਨਿਕਾ, ਇੰਦੂ ਬਾਲਾ, ਸ਼ੈਲੀ ਸ਼ਰਮਾਂ, ਅੰਜੂ ਸ਼ਰਮਾਂ, ਨਰਿੰਦਰ ਕੌਰ, ਸ਼ਮਿੰਦਰਜੀਤ ਕੌਰ, ਮੋਹਿਤ ਸ਼ਰਮਾਂ ਅਤੇ ਸਮੂਹ ਸਟਾਫ ਹਾਜ਼ਰ ਸਨ। 

LEAVE A REPLY

Please enter your comment!
Please enter your name here