ਦਿਵਿਆ ਨੇ 10ਵੀਂ ਵਿੱਚ 98.62 ਪ੍ਰਤਿਸ਼ਤ ਅੰਕ ਹਾਸਿਲ ਕਰਕੇ ਪ੍ਰਦੇਸ਼ ਵਿੱਚ ਪਾਇਆ 8ਵਾਂ ਰੈਂਕ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਦਿਵਿਆ ਨੇ (641/650) 98.62 ਪ੍ਰਤਿਸ਼ਤ ਅੰਕ ਹਾਸਿਲ ਕਰਕੇ, ਹੁਸ਼ਿਆਰਪੁਰ ਜਿਲੇ ਵਿੱਚੋਂ ਦੂਜਾ ਅਤੇ ਪੰਜਾਬ ਵਿੱਚੋਂ 8ਵਾਂ ਰੈਂਕ ਪ੍ਰਾਪਤ ਕਰਕੇ, ਆਪਣੇ ਸਕੂਲ ਟੋਡਲਰ ਹੋਮ ਸਟਡੀ ਹਾਲ ਅਤੇ ਆਪਣੇ ਸ਼ਹਿਰ ਹੁਸ਼ਿਆਰਪੁਰ ਦਾ ਨਾਮ ਰੋਸ਼ਨ ਕੀਤਾ। ਦਿਵਿਆ ਦੇ ਪਿਤਾ ਰਾਜੇਸ਼ ਕੁਮਾਰ ਜੋ ਕਿ ਪੰਡਤ ਜਗਤਰਾਮ ਸਰਕਾਰੀ ਬਹੁਤਕਨੀਕੀ ਕਾਲਜ ਹੁਸ਼ਿਆਰਪੁਰ ਵਿਖੇ, ਬਤੌਰ ਵਰਕਸ਼ਾਪ ਇੰਸ. ਸੇਵਾ ਨਿਭਾ ਰਹੇ ਹਨ ਅਤੇ ਮਾਤਾ ਅਨੁਰਾਧਾ ਘਈ ਸਰਕਾਰੀ ਐਲੀਮੈਂਟਰੀ ਸਕੂਲ, ਬੀੜ ਢੰਡੋਲੀ ਵਿਖੇ ਸੇਵਾਵਾਂ ਨਿਭਾ ਰਹੇ ਹਨ।

Advertisements

ਉਹਨਾਂ ਨੂੰ ਕਾਲਜ ਵਲੋਂ ਮੁਬਾਰਕਬਾਦ ਦੇਣ ਲਈ ਪ੍ਰਿੰਸੀਪਲ ਰਚਨਾ ਕੌਰ, ਵਲੋਂ ਵਿਸ਼ੇਸ਼ ਤੌਰ ਤੇ ਵਿਦਿਆਰਥਣ ਦਿਵਿਆ ਅਤੇ ਸਮੂਹ ਸਟਾਫ ਮੈਂਬਰਾਂ ਨੇ ਮੂੰਹ ਮਿੱਠਾ ਕਰਵਾਇਆ ਗਿਆ। ਇਸ ਦੌਰਾਨ ਮੌਜੂਦ ਪ੍ਰੋ. ਮੋਹਨ ਲਾਲ, ਪ੍ਰੋ.ਧਰਮਪਾਲ, ਪ੍ਰੋ.ਰਾਜੇਸ਼ ਕੁਮਾਰ ਧੁੰਨਾ, ਪ੍ਰੋ. ਅਰਚਨਾ ਸ਼ਰਮਾ, ਪ੍ਰੋ. ਬਹਾਦਰ ਸਿੰਘ ਸੁਨੇਤ, ਪ੍ਰੋ.ਮੇਜਰ ਸਿੰਘ, ਸੁਪਰਿਡੈਂਟ ਬਲਵੀਰ ਸਿੰਘ, ਲੈਕ. ਸਪਨਾ, ਲੈਕ. ਮਨਦੀਪ ਕੌਰ, ਲੈਕ. ਸੁਮਿਤ ਵਰਮਾ, ਲੈਕ. ਨਿਤਿਸ਼ ਰਾਣਾ ਵੀ ਹਾਜਿਰ ਸਨ। ਇਹਨਾਂ ਸਾਰਿਆਂ ਵਲੋਂ ਦਿਵਿਆ ਅਤੇ ਉਹਨਾਂ ਦੇ ਪਾਰਿਵਾਰਿਕ ਮੈਂਬਰਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ। 

LEAVE A REPLY

Please enter your comment!
Please enter your name here