ਨਗਰ ਨਿਗਮ ਅਧਿਕਾਰੀਆਂ ਨੇ ਹਿੰਸਾ ਅਤੇ ਅੱਤਵਾਦ ਦਾ ਡੱਟਵਾਂ ਵਿਰੋਧ ਕਰਨ ਦੀ ਚੁੱਕੀ ਸਹੁੰ 

ਹੁਸ਼ਿਆਰਪੁਰ (ਦ ਸਟੈਲਰ ਨਿਉਜ਼), ਰਿਪੋਰਟ- ਗੁਰਜੀਤ ਸੋਨੂੰ। ਸਾਲ 1992 ਵਿੱਚ ਭਾਰਤ ਸਰਕਾਰ ਵੱਲੋਂ ਲਏ ਗਏ ਫੈਸਲੇ ਮੁਤਾਬਕ ਹਰ ਸਾਲ 21 ਮਈ ਨੂੰ ਸਾਬਕਾ ਪ੍ਰਧਾਨਮੰਤਰੀ ਰਾਜੀਵ ਗਾਂਧੀ ਜੀ ਦੇ ਬਰਸੀ ਸਮਾਗਮ ਨੂੰ ਆਤੰਕਵਾਦ ਵਿਰੋਧੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਸਬੰਧ ਵਿੱਚ ਨਗਰ ਨਿਗਮ ਦੇ ਦਫਤਰ ਵਿੱਖੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਆਤੰਕਵਾਦ ਵਿਰੋਧੀ ਦਿਵਸ ਮਨਾਇਆ ਗਿਆ।

Advertisements

ਜਿਸ ਵਿੱਚ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਨੇ ਨਗਰ ਨਿਗਮ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਹੁੰ ਚੁਕਾਈ ਕਿ ਅਸੀਂ ਸਮੂਹ ਭਾਰਤ ਵਾਸੀ ਜਿਨਾਂ ਨੂੰ ਹਿੰਸਾ ਅਤੇ ਸਹਨਸ਼ੀਲਤਾ ਦੀਆਂ ਸ਼ਾਨਦਾਰ ਰਵਾਇਤਾਂ ਵਿੱਚ ਅਟੂਟ ਵਿਸ਼ਵਾਸ ਹੈ, ਆਪਣੀ ਪੂਰੀ ਸ਼ਕਤੀ ਨਾਲ ਹਿੰਸਾ ਅਤੇ ਅੱਤਵਾਦ ਦਾ ਡੱਟ ਕੇ ਵਿਰੋਧ ਕਰਦੇ ਹਾਂ। ਅਸੀਂ ਪ੍ਰਣ ਕਰਦੇ ਹਾਂ ਕਿ ਅਸੀ ਸਮੂਹ ਮਾਨਵਤਾ ਵਿੱਚ ਸ਼ਾਂਤੀ ਅਤੇ ਸਮਾਜਿਕ ਸਦਭਾਵਨਾਂ ਨੂੰ ਪ੍ਰਫੁੱਲਤ ਕਰਾਂਗੇ ਅਤੇ ਸਮੂੱਚੇ ਮਨੁੱਖੀ ਭਾਈਚਾਰੇ ਨੂੰ ਇਕ ਸਮਾਨ ਸਮਝਾਂਗੇ। ਅਸੀਂ ਅਜਿਹੀਆਂ ਸਮੂਹ ਢਾਹੂ ਤਾਕਤਾਂ ਵਿਰੁੱਧ ਲੜਾਂਗੇ ਜਿਨਾਂ ਤੋਂ ਮਨੁੱਖੀ ਜਾਨਾਂ ਅਤੇ ਕਦਰਾਂ ਕੀਮਤਾਂ ਨੂੰ ਖਤਰਾ ਹੋਵੇ। 

ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਨੇ ਦੱਸਿਆ ਕਿ ਇਸ ਦਿਵਸ ਨੂੰ ਆਤੰਕਵਾਦ ਵਿਰੋਧੀ ਦਿਵਸ ਵੱਜੋਂ ਮਨਾਊਣ ਪਿੱਛੇ ਮੰਤਵ ਇਹ ਹੈ ਕਿ ਲੋਕਾਂ ਨੂੰ ਖਾਸ ਤੌਰ ਤੇ ਨੌਜਵਾਨ ਪੀੜੀ ਨੂੰ ਆਤੰਕਵਾਦ ਅਤੇ ਹਿੰਸਾ ਦੇ ਮਾਰਗ ਤੋਂ ਮਿਲਣ ਵਾਲੀਆਂ ਦੁੱਖ ਤਕਲੀਫਾਂ ਉੱਤੇ ਰੋਸ਼ਨੀ ਪਾਉਂਦਿਆਂ ਹੋਇਆਂ ਦੂਰ ਲੈ ਜਾਣਾ ਹੈ ਅਤੇ ਇਹ ਦਰਸ਼ਾਊਣਾ ਹੈ ਕਿ ਕਿਵੇਂ ਇਹ ਰਾਸ਼ਟਰੀ ਹਿੱਤਾਂ ਦੇ ਖਿਲਾਫ ਹੈ। 

LEAVE A REPLY

Please enter your comment!
Please enter your name here