ਸਰਕਾਰੀ ਸਕੂਲ ਭੂੰਨੋ ਦੇ ਵਿਦਿਆਰਥੀਆਂ ਨੂੰ ਨਵੋਦਿਆ ਲਈ ਚੁਣੇ ਜਾਣ ਤੇ ਕੀਤਾ ਸਨਮਾਨਿਤ 

ਮਾਹਿਲਪੁਰ (ਦ ਸਟੈਲਰ ਨਿਊਜ਼), ਰਿਪੋਰਟ: ਜਤਿੰਦਰ ਪ੍ਰਿੰਸ। ਸਰਕਾਰੀ ਐਲੀਮੈਂਟਰੀ ਸਕੂਲ ਭੂੰਨੋ ਦੇ ਵਿਦਿਆਰਥੀ ਸ਼ੁਭਮ ਦਦਰਾਲ ਪੁੱਤਰ ਰਾਮਪਾਲ ਵਾਸੀ ਭੁੰਨੋ ਦੀ ਜਵਾਹਰ ਨਵੋਦਿਆ ਵਿਦਿਆਲਾ ਲਈ ਚੋਣ ਹੋਣ ਦੀ ਖੁਸ਼ੀ ਵਿੱਚ ਉਸ ਨੂੰ ਸਨਮਾਨਿਤ ਕਰਨ ਲਈ ਇੱਕ ਵਿਸ਼ੇਸ਼ ਸਮਾਗਮ ਸਕੂਲ ਮੁਖੀ ਜਸਵੀਰ ਸਿੰਘ ਖਾਬੜਾ ਤੇ ਮੈਡਮ ਕਰਮਜੀਤ ਕੌਰ ਵਲੋਂ ਕਰਵਾਇਆ ਗਿਆ। ਜਿਸ ਵਿੱਚ ਬੀ.ਪੀ.ਈ.ਓ ਸੁੱਚਾ ਰਾਮ ਬੰਗਾ, ਸੀ.ਐਚ.ਟੀ ਸਵਰਨਜੀਤ ਕੌਰ ਵਿਸ਼ੇਸ਼ ਤੋਰ ਤੇ ਹਾਜਰ ਹੋਏ।

Advertisements

ਇਸ ਮੌਕੇ ਭੁੰਨੋ ਸਕੂਲ ਦੇ ਵਿਦਿਆਰਥੀ ਸ਼ੁਭਮ ਦਦਰਾਲ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਨੌਨੀਤਪੁਰ ਦੇ ਵਿਦਿਆਰਥੀ ਭੁਵੇਸ਼ ਪੁੱਤਰ ਸੁਖਰਾਜ ਸਿੰਘ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀ.ਪੀ.ਈ.ਓ ਸੁੱਚਾ ਰਾਮ ਬੰਗਾ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਨਾਂ ਵਿਦਿਆਰਥੀਆਂ ਦੀ ਸਫਲਤਾ ਪਿੱਛੇ ਅਧਿਆਪਕਾਂ ਦੀ ਸਖਤ ਮਿਹਨਤ ਤੇ ਮਾਪਿਆਂ ਦਾ ਸਹਿਯੋਗ ਹੈ। ਇਸ ਮੌਕੇ ਸਰਪੰਚ ਪਰਮਜੀਤ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ, ਐਸ ਐਮ ਸੀ ਚੇਅਰਮੈਨ ਕੈਪਟਨ ਰੇਸ਼ਮ ਸਿੰਘ, ਮੈਡਮ ਸ਼ਿਵਾਨੀ, ਸੋਨੀਆ, ਪ੍ਰਿਅੰਕਾ, ਬਲਵੀਰ ਸਿੰਘ ਪੰਚ, ਚਰਨਜੀਤ ਸਿੰਘ ਪੰਚ, ਰਾਮ ਜੀ ਪੰਚ, ਬਲਵਿੰਦਰ ਕੌਰ ਪੰਚ, ਸਮੇਤ ਕਮੇਟੀ ਮੈਂਬਰ ਤੇ ਵਿਦਿਆਰਥਈਆਂ ਦੇ ਮਾਤਾ ਪਿਤਾ ਹਾਜਰ ਸਨ।

LEAVE A REPLY

Please enter your comment!
Please enter your name here