
ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਲਗਾਏ ਗਏ ਸਮਾਨ ਨੂੰ ਨਗਰ ਨਿਗਮ ਦੀ ਟੀਮ ਵੱਲੋਂ ਕਬਜੇ ਵਿੱਚ ਲੈਣ ਦੀ ਚਲਾਈ ਜਾ ਰਹੀ ਮੁਹਿੰਮ ਇੰਸਪੈਕਟਰ ਸੰਜੀਵ ਅਰੋੜਾ ਦੀ ਅਗਵਾਈ ਹੇਠ ਤਹਿਬਜ਼ਾਰੀ ਟੀਮ ਜਿਸ ਵਿੱਚ ਸਤਨਾਮ ਸਿੰਘ, ਹਰੀਸ਼ ਅਗਰਵਾਲ, ਬਲਵਿੰਦਰ ਗਾਧੀਂ, ਨਵਦੀਪ ਸਿੰਘ, ਹਰਵਿੰਦਰ ਸਿੰਘ, ਗਣੇਸ਼ ਸੂਦ, ਪਰਦੀਪ ਕੁਮਾਰ ਸ਼ਾਮਲ ਸਨ ਨੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਸ਼ੈਸ਼ਨ ਚੌਂਕ, ਰੇਲਵੇ ਰੋਡ, ਘੰਟਾ ਘਰ, ਸੁਤਹਿਰੀ ਰੋਡ ਦੇ ਆਲੇ ਦੁਆਲੇ ਦੁਕਾਨਦਾਰਾਂ ਵੱਲੋਂ ਨਗਰ ਨਿਗਮ ਦੀ ਜਗਾ ਤੇ ਲਗਾਏ ਗਏ ਸਮਾਨ ਅਤੇ ਪਾਬੰਦੀਸ਼ੁਦਾ ਪਲਾਸਟਿਕ ਲਿਫ਼ਾਫ਼ੇ ਕਬਜ਼ੇ ਵਿੱਚ ਲਏ ਅਤੇ ਮੌਕੇ ਤੇ ਹੀ 7 ਚਲਾਨ ਵੀ ਕੱਟੇ।

ਉਹਨਾਂ ਦੁਕਾਨਦਾਰਾਂ ਨੂੰੰ ਹਦਾਇਤ ਕੀਤੀ ਕਿ ਸ਼ਹਿਰ ਵਿੱਚ ਟ੍ਰੈਫ਼ਿਕ ਸੱਮਸਿਆ ਦੇ ਹੱਲ ਲਈ ਆਪਣਾ ਯੋਗਦਾਨ ਪਾਉਣ ਅਤੇ ਆਪਣੀਆਂ ਦੁਕਾਨਾਂ ਦੇ ਬਾਹਰ ਸਮਾਨ ਨਾ ਰੱਖਣ ਅਤੇ ਦੁਕਾਨਾਂ ਦੇ ਅੰਦਰ ਹੀ ਲਗਾਉਣ ਤਾਂ ਜੋ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਰੁਕਾਵਟ ਦਾ ਸਾਮਣਾ ਨਾ ਕਰਨਾ ਪਵੇ। ਉਹਨਾਂ ਦੱਸਿਆ ਕਿ ਨਗਰ ਨਿਗਮ ਦੀ ਜਗਾ ਤੇ ਸਮਾਨ ਰੱਖਣ ਵਾਲੇ ਦੁਕਾਨਦਾਰਾਂ ਦੇ ਚਲਾਣ ਕੱਟ ਕੇ ਜੁਰਮਾਨੇ ਕੀਤੇ ਜਾਣਗੇ।












