ਸਰਕਾਰੀ ਸਕੂਲ ਜੱਸੋਵਾਲ ਦੇ ਪ੍ਰਵੀਨ ਵਧੀਆ ਕਾਰਗੁਜ਼ਾਰੀ  ਲਈ ਪ੍ਰਸ਼ੰਸ਼ਾ ਪੱਤਰ ਨਾਲ ਸਨਮਾਨਤ

ਗੜਸ਼ੰਕਰ (ਦ ਸਟੈਲਰ ਨਿਊਜ਼),ਰਿਪੋਰਟ: ਹਰਦੀਪ ਚੌਹਾਨ। ਸਿੱਖਿਆ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਲਈ ਅਤੇ ਮਿਸ਼ਨ ਸ਼ਤ ਪ੍ਰਤੀਸ਼ਤ ਤਹਿਤ ਕੀਤੇ ਕੰਮਾਂ ਲਈ ਸਰਕਾਰੀ ਮਿਡਲ ਸਕੂਲ ਜੱਸੋਵਾਲ ਦੇ ਮੈਥ ਮਾਸਟਰ ਪ੍ਰਵੀਨ ਕੁਮਾਰ ਜੀ ਨੂੰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਪ੍ਰਸ਼ੰਸ਼ਾ ਪੱਤਰ ਭੇਜ ਕੇ ਸਨਮਾਨਿਤ ਕੀਤਾ ਹੈ।

Advertisements

ਇਹ ਪ੍ਰਸ਼ੰਸ਼ਾ ਪੱਤਰ ਬੀਐਮ ਗਣਿਤ ਸੰਦੀਪ ਕੁਮਾਰ ਬਡੇਸਰੋ ਨੇ ਸਕੂਲ ਪਹੁੰਚ ਕੇ ਸਮੂਹ ਸਟਾਫ਼ ਦੀ ਹਾਜਰੀ ਚ ਭੇਂਟ ਕੀਤਾ। ਵਰਣਨਯੋਗ ਹੈ ਕਿ ਸਰਕਾਰੀ ਮਿਡਲ ਸਕੂਲ ਜੱਸੋਵਾਲ ਸੈਲਫ਼ ਮੇਡ ਸਮਾਰਟ ਸਕੂਲ ਹੈ ਜੋ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਇਸ ਮੋਕੇ ਤੇ ਸਟਾਫ ਮੈਬਰਾ ਵਿੱਚੋ ਕਮਲੇਸ ਕੁਮਾਰੀ, ਪੂਜਾ ਰਾਣੀ, ਬਲਜੀਤ ਕੋਰ ਅਤੇ ਅਮਨਦੀਪ ਕੋਰ ਮੋਜੂਦ ਸਨ।

LEAVE A REPLY

Please enter your comment!
Please enter your name here