ਪੰਜਾਬ ਸਰਕਾਰ ਵੱਲੋਂ ਤਨਖਾਹਾਂ ਅਤੇ ਹੋਰ ਬਿੱਲਾਂ ਲਈ ਨਵਾਂ ਆਈ.ਐਫ.ਐਮ.ਐਸ. ਸਿਸਟਮ ਤਿਆਰ

logo latest

ਪਠਾਨਕੋਟ(ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਤਨਖਾਹਾਂ ਅਤੇ ਹੋਰ ਬਿੱਲਾਂ ਲਈ ਨਵਾਂ ਆਈ.ਐਫ.ਐਮ.ਐਸ. ਸਿਸਟਮ ਤਿਆਰ ਕੀਤਾ ਗਿਆ ਹੈ। ਪਹਿਲਾਂ ਟੀ.ਸੀ.ਐਸ. ਕੰਪਨੀ ਵੱਲੋਂ ਚਲਾਇਆ ਜਾ ਰਿਹਾ ਆਈ.ਐਫ.ਐਮ.ਐਸ. ਸਿਸਟਮ ਬੰਦ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸੁਖਵਿੰਦਰ ਸਿੰਘ ਜ਼ਿਲਾ ਖਜ਼ਾਨਾ ਅਫ਼ਸਰ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਨਵਾਂ ਆਈ.ਐਫ.ਐਮ.ਐਸ. ਸਿਸਟਮ ਐਨ.ਆਈ.ਸੀ. ਵੱਲੋਂ ਤਿਆਰ ਕੀਤਾ ਗਿਆ ਹੈ।

Advertisements

ਉਹਨਾਂ ਦੱਸਿਆ ਕਿ ਇਸ ਸਬੰਧੀ ਯੂਜਰ ਆਈ.ਡੀ. ਅਤੇ ਪਾਸਵਰਡ ਖਜ਼ਾਨਾ ਦਫ਼ਤਰ ਵਿਖੇ ਪਹੁੰਚ ਚੁੱਕੇ ਹਨ ਅਤੇ ਜ਼ਿਲਾ ਪਠਾਨਕੋਟ ਦੇ ਸਮੂਹ ਵਿਭਾਗਾਂ ਦੇ ਡੀ.ਡੀ.ਓ. ਉਹਨਾਂ ਨਾਲ ਸੰਪਰਕ ਕਰਕੇ ਲੈ ਸਕਦੇ ਹਨ। ਉਹਨਾਂ ਦੱਸਿਆ ਕਿ ਡੀ.ਡੀ.ਓ. ਆਪਣੇ ਦਫ਼ਤਰ ਦੇ ਕਿਸੇ ਵੀ ਕਰਮਚਾਰੀ ਨੂੰ ਅਥਾਰਿਟੀ ਦੇ ਕੇ ਯੂਜਰ ਆਈ.ਡੀ. ਤੇ ਪਾਸਵਰਡ ਲੈ ਸਕਦੇ ਹਨ ਜਾਂ ਫਿਰ ਡੀ.ਡੀ.ਓ. ਉਹਨਾਂ ਦੇ ਮੋਬਾਇਲ ਨੰਬਰ 82880-06442 ‘ਤੇ ਸੰਪਰਕ ਕਰ ਅਤੇ ਈ–ਮੇਲ [email protected] ‘ਤੇ ਮੇਲ ਕਰਕੇ ਵੀ ਯੂਜਰ ਆਈ.ਡੀ. ਤੇ ਪਾਸਵਰਡ ਪ੍ਰਾਪਤ ਕਰ ਸਕਦੇ ਹਨ।

LEAVE A REPLY

Please enter your comment!
Please enter your name here