Sunday, November 1, 2026
Home Punjab ਜਿਲਾ ਪਠਾਨਕੋਟ ਦੇ ਦੋ ਪਿੰਡਾਂ ਦੇ 180  ਸਮਾਰਟ ਕਾਰਡ ਹੋਲਡਰਾਂ ਵਿੱਚ ਕੀਤੀ...

ਜਿਲਾ ਪਠਾਨਕੋਟ ਦੇ ਦੋ ਪਿੰਡਾਂ ਦੇ 180  ਸਮਾਰਟ ਕਾਰਡ ਹੋਲਡਰਾਂ ਵਿੱਚ ਕੀਤੀ ਕਣਕ ਅਤੇ ਦਾਲ ਦੀ ਵੰਡ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਅਧੀਨ ਵੱਖ ਵੱਖ ਪਿੰਡਾਂ ਵਿੱਚ ਸਥਿਤ ਰਾਸਨ ਡਿਪੂਆਂ ਤੇ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ ਦੀ ਵੰਡ ਕੀਤੀ ਜਾ ਰਹੀ ਹੈ । ਜਿਸ ਅਧੀਨ ਅੱਜ ਵੀ ਜਿਲਾ ਪਠਾਨਕੋਟ ਦੇ ਵੱਖ-ਵੱਖ ਪਿੰਡਾਂ ਵਿੱਚ ਲਾਭਪਾਤਰੀਆਂ ਨੂੰ ਪ੍ਰਤੀ ਵਿਅਕਤੀ ਤਿੰਨ ਮਹੀਨੇ ਦੇ ਹਿਸਾਬ ਨਾਲ 15 ਕਿਲੋ ਕਣਕ ਅਤੇ ਪ੍ਰਤੀ ਸਮਾਰਟ ਕਾਰਡ ਹੋਲਡਰ ਨੂੰ ਤਿੰਨ ਕਿਲੋਂ ਚਨੇ ਦੀ ਦਾਲ ਵੰਡੀ ਗਈ ਹੈ। ਇਹ ਪ੍ਰਗਟਾਵਾ ਸੁਖਵਿੰਦਰ ਸਿੰਘ ਜਿਲਾ ਖੁਰਾਕ ਤੇ ਸਪਲਾਈ ਕੰਨਟਰੋਲਰ ਪਠਾਨਕੋਟ ਨੇ ਦਿੱਤੀ। ਉਹਨਾਂ ਦੱਸਿਆ ਕਿ ਅੱਜ ਜਿਲਾ ਪਠਾਨਕੋਟ ਦੇ ਪਿੰਡ ਕੋਠੇ ਪ੍ਰੇਮ ਸਿੰਘ  ਅਤੇ ਅਬਾਦੀ ਕੋਠੇ ਖਿਆਲਾ ਵਿੱਚ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ ਵੰਡੀ ਗਈ ਹੈ।

Advertisements

-ਪ੍ਰਤੀ ਵਿਅਕਤੀ ਤਿੰਨ ਮਹੀਨੇ ਦੇ ਹਿਸਾਬ ਨਾਲ 15 ਕਿਲੋ ਕਣਕ ਅਤੇ ਪ੍ਰਤੀ ਸਮਾਰਟ ਕਾਰਡ ਹੋਲਡਰ ਨੂੰ ਤਿੰਨ ਕਿਲੋਂ ਚਨੇ ਦੀ ਦਾਲ ਵੰਡੀ ਗਈ

ਪਿੰਡ ਕੋਠੇ ਪ੍ਰੇਮ ਸਿੰਘ ਕੇਂਦਰ ਤਾਰਾਗੜ ਸਰਪੰਚ ਅਮਨਿੰਦਰ ਸਿੰਘ ਦੀ ਨਿਗਰਾਨੀ ਵਿੱਚ 85 ਸਮਾਰਟ ਕਾਰਡ ਹੋਲਡਰਾਂ ਨੂੰ ਪ੍ਰਤੀ ਵਿਅਕਤੀ ਤਿੰਨ ਮਹੀਨੇ ਦੀ 15-15 ਕਿਲੋ ਕਣਕ ਦੀ ਵੰਡ ਕੀਤੀ ਗਈ ਅਤੇ ਪ੍ਰਤੀ ਕਾਰਡ ਹੋਲਡਰ ਨੂੰ ਤਿੰਨ ਮਹੀਨੇ ਦੀ ਤਿੰਨ ਤਿੰਨ ਕਿਲੋ ਚਨੇ ਦੀ ਦਾਲ ਦੀ ਵੰਡ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਡਿਪੂ ਹੋਲਡਰ ਤਰਸੇਮ ਲਾਲ, ਜੀ.ਓ.ਜੀ. ਦਿਆਲ ਸਿੰਘ, ਫੂਡ ਸਪਲਾਈ ਇੰਸਪੈਕਟਰ ਕੁਲਦੀਪ ਸਿੰੰਘ ਅਤੇ ਅਮਿਤ ਕੁਮਾਰ ਹਾਜ਼ਰ ਸਨ।

ਉਹਨਾਂ ਦੱਸਿਆ ਕਿ ਪਿੰਡ ਵਿੱਚ 145 ਕਾਰਡ ਹੋਲਡਰ ਹਨ ਅਤੇ ਅੱਜ 85 ਕਾਰਡ ਹੋਲਡਰਾਂ ਨੂੰ ਰਾਸਨ ਦੀ ਵੰਡ ਕੀਤੀ ਗਈ ਹੈ। ਇਸੇ ਹੀ ਤਰਾਂ ਪਿੰਡ ਅਬਾਦੀ ਕੋਠੇ ਖਿਆਲਾ ਵਿੱਚ ਕਰੀਬ 186 ਕਾਰਡ ਹੋਲਡਰ ਹਨ ਅਤੇ ਅੱਜ 95 ਕਾਰਡ ਹੋਲਡਰਾਂ ਨੂੰ ਰਾਸਨ ਦੀ ਵੰਡ ਕੀਤੀ ਗਈ ਹੈ।

LEAVE A REPLY

Please enter your comment!
Please enter your name here