ਐਸਸੀ. ਕਮਿਸ਼ਨ ਦੇ ਮੈਂਬਰ ਨੇ ਵਫ਼ਦ ਦੇ ਮਸਲੇ ਦੇ ਜਲਦੀ ਹੱਲ ਦਾ ਦਿੱਤਾ ਭਰੋਸਾ

ਜਲੰਧਰ (ਦ ਸਟੈਲਰ ਨਿਊਜ਼)। ਅਨੁਸੂਚਿਤ ਜਾਤੀ ਪੀ.ਈ.ਐਸ. ਸਕੂਲ ਕਾਡਰ ਫਰੰਟ ਪੰਜਾਬ ਦੇ ਅਹੁਦੇਦਾਰਾਂ ਦਾ ਇਕ ਵਫ਼ਦ ਸਿੱਖਿਆ ਵਿਭਾਗ ਵਿੱਚ 85ਵੀਂ ਸੋਧ ਦੇ ਅਨੁਸਾਰ ਪਦਉਨੱਤੀਆਂ ਦੇ ਸਬੰਧ ਵਿੱਚ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਗਿਆਨ ਚੰਦ ਨੂੰ ਮਿਲਿਆ ।

Advertisements

ਗਿਆਨ ਚੰਦ ਨੇ ਵਫ਼ਦ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਕਮਿਸ਼ਨ ਦੀ ਚੇਅਰਮੈਨ ਸ੍ਰੀਮਤੀ ਤੇਜਿੰਦਰ ਕੌਰ ਰਿਟਾ.ਆਈ.ਏ.ਐਸ.ਵਲੋਂ ਪਹਿਲਾਂ ਹੀ ਇਸ ਮਾਮਲੇ ਨੂੰ ਟੇਕਅੱਪ ਕੀਤਾ ਜਾ ਚੁੱਕਾ ਹੈ ਅਤੇ ਇਸ ਸਬੰਧੀ ਪ੍ਰਸੋਨਲ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨਾਲ ਇਹ ਮਸਲਾ ਵਿਚਾਰਨ ਵਾਸਤੇ ਮਿਤੀ 8 ਸਤੰਬਰ 2020 ਨਿਸ਼ਚਿਤ ਕੀਤੀ ਜਾ ਚੁੱਕੀ ਹੈ। ਕਮਿਸ਼ਨ ਵਲੋਂ ਗਿਆਨ ਚੰਦ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਸ ਮਸਲੇ ਦਾ ਜਲਦੀ ਹੱਲ ਕੱਢ ਕੇ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਇਨਸਾਫ਼ ਦੁਆਇਆ ਜਾਵੇਗਾ ।

LEAVE A REPLY

Please enter your comment!
Please enter your name here