Tuesday, October 20, 2026
Home Politics ਭਾਜਪਾ ਪ੍ਰਧਾਨ ਤੇ ਹਮਲਾ ਪਾਰਟੀ ਦੀ ਸੋਚੀ ਸਮਝੀ ਸਾਜਿਸ਼: ਮਠਾਰੂ/ਭਾਰਜ

ਭਾਜਪਾ ਪ੍ਰਧਾਨ ਤੇ ਹਮਲਾ ਪਾਰਟੀ ਦੀ ਸੋਚੀ ਸਮਝੀ ਸਾਜਿਸ਼: ਮਠਾਰੂ/ਭਾਰਜ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਬੀ.ਜੇ.ਪੀ ਕਿਸਾਨਾਂ ਦੇ ਸੰਘਰਸ਼ ਨੂੰ ਬਦਨਾਮ, ਕਮਜ਼ੋਰ ਅਤੇ ਪੰਜਾਬ ਦਾ ਮਾਹੋਲ ਖਰਾਬ ਕਰਨ ਲਈ ਹਰ ਹੱਥਕੰਡੇ ਅਪਣਾ ਰਹੀ ਆ ਜਿਹਦੀ ਮਿਸਾਲ ਚੋਲਾਂਗ ਟੋਲ ਪਲਾਜਾ ਤੇ ਬੀ.ਜੇ.ਪੀ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਇਆ ਹਮਲਾ ਹੈ। ਇਹ ਹਮਲਾ ਬੀਜੇਪੀ ਦੀ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਹੈ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਰਣਧੀਰ ਸਿੰਘ ਭਾਰਜ਼ ਮੈਂਬਰ ਕੋਰ ਕਮੇਟੀ ਯੂੱਥ ਅਕਾਲੀ ਦਲ ਤੇ ਹਰਜੀਤ ਸਿੰਘ ਮਠਾਰੂ ਪੰਜਾਬ ਪ੍ਰਧਾਨ ਰਾਮਗੜੀਆ ਸਿੱਖ ਆਰਗਨਾਈਜੇਸ਼ਨ ਨੇ ਸਾਂਝੇ ਬਿਆਨ ਵਿੱਚ ਕੀਤਾ। ਬੀਜੇਪੀ ਨੇ ਜਦੋਂ ਤੋਂ ਸੱਤਾ ਸਂਭਾਲੀ ਹੈ, ਉਦੋਂ ਤੋਂ ਹੀ ਇਹ ਦੇਸ਼ ਦੇ ਹਰ ਸੁਬੇ ਵਿੱਚ ਹਰ ਵਰਗ ਨਾਲ ਧੱਕਾ ਕਰ ਰਹੀ ਹੈ, ਪਰ ਇਹਨਾ ਦੀਆਂ ਚਾਲਾਂ ਨੂੰ ਪੰਜਾਬ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

Advertisements

ਅੱਜ ਆਪਣੀ ਸਾਜਿਸ਼ ਦੇ ਤਹਿਤ ਇਹਨਾ ਦੇ ਪ੍ਰਧਾਨ ਨੇ ਆਪਣੇ ਉਪਰ ਹਮਲਾ ਕਰਵਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਜੋ ਰਾਜਨੀਤੀ ਕੀਤੀ ਹੇ ਉਸ ਤੋਂ ਲੋਕ ਭਰੀਭਾਂਤੀ ਜਾਨੂੰ ਹਨ। ਇਹ ਲੋਕ ਜੇ ਇਨੇਂ ਹੀ ਹਿਤੇਸ਼ੀ ਹਨ ਤਾਂ ਹਾਥਰਸ ਕੇਸ ਵਿੱਚ ਦਲਿਤ ਕੁੜੀ ਨੂੰ ਇੰਸਾਫ ਦਵਾਉਣ ਜਾਂ ਕਿਸਾਨਾਂ ਨਾਲ ਹੋ ਰਹੇ ਧੱਕੇ ਦੇ ਮੁੱਦੇ ਤੇ ਸੜਕਾਂ ਤੇ ਕਿਉਂ ਨਹੀ ਉੱਤਰੇ। ਕਿਸਾਨ ਕਿਸੇ ਸੁਬੇ ਦਾ ਹੀ ਨਹੀ ਸਗੋਂ ਪੂਰੇ ਦੇਸ਼ ਦਾ ਅੰਨਦਾਤਾ ਹੈ ਅਤੇ ਦੇਸ਼ ਦੀ ਰੀੜ ਦੀ ਹੱਡੀ ਹੈ, ਪਰ ਸੈਂਟਰ ਸਰਕਾਰ ਨੇ ਇਹ ਬਿੱਲ ਪਾਸ ਕਰ ਕੇ ਕਿਸਾਨਾਂ ਦੇ ਉਜਾੜੇ ਲਈ ਕੋਈ ਕਸਰ ਨੀ ਛੱਡੀ ਪਰ ਸ਼ਿਰੋਮਣੀ ਅਕਾਲੀ ਦਲ ਕਿਸਾਨ ਜਥੇਬੰਦੀਆਂ ਨਾਲ ਰਲ ਕੇ ਇਹ ਲੜਾਈ ਲੜੂਗੀ ਅਤੇ ਇਸ ਸੰਘਰਸ਼ ਲਈ ਹਰ ਕੁਰਬਾਨੀ ਦੇਣ ਤੋਂ ਵੀ ਪਿਛੇ ਨਹੀਂ ਹਟੇਗਾ।

LEAVE A REPLY

Please enter your comment!
Please enter your name here